ਤਾਪਮਾਨ 0.6 ਡਿਗਰੀ ਤੱਕ ਡਿੱਗਾ
ਚੰਡੀਗੜ੍ਹ, 12 ਜਨਵਰੀ : ਹਰਿਆਣਾ ਦੇ ਗੁਰੂਗ੍ਰਾਮ ਤੇ ਪੰਜਾਬ ਦੇ ਬਠਿੰਡਾ ’ਚ ਠੰਢ ਦਾ ਪੂਰਾ ਜ਼ੋਰ ਚੱਲ ਰਿਹਾ ਹੈ। ਗੁਰੂਗ੍ਰਾਮ ਤੇ ਬਠਿੰਡਾ ’ਚ ਐਤਵਾਰ ਦੀ ਰਾਤ ਇਸ ਮੌਸਮ ਦੀ ਹੁਣ ਤੱਕ ਦੀ ਦੀ ਸਭ ਤੋਂ ਠੰਢੀ ਰਾਤ ਸੀ। ਇੱਥੇ ਰਾਤ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਪੰਜਾਬ ਤੇ ਹਰਿਆਣਾ ਦੇ ਗੁਆਂਢੀ ਸੂਬਿਆਂ ਦੇ ਨਾਲ ਹੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਧੇਰੇ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਭਾਰੀ ਠੰਢ ਪੈ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ’ਚ ਧੁੰਦ ਕਾਰਨ ਦਿਸਣ ਹੱਦ ਘੱਟ ਗਈ ਹੈ।
ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 1.1 , ਫਰੀਦਕੋਟ ’ਚ 1.8, ਗੁਰਦਾਸਪੁਰ ’ਚ 2 , ਲੁਧਿਆਣਾ ’ਚ 4.2 , ਪਟਿਆਲਾ ’ਚ 4.3 ਤੇ ਮਾਨਸਾ ’ਚ 4.4 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੀ।
ਨਾਰਨੌਲ ਹਰਿਆਣਾ ’ਚ ਦੂਜਾ ਸਭ ਤੋਂ ਠੰਢਾ ਇਲਾਕਾ ਸੀ ਜਿੱਥੇ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ’ਚ ਘੱਟੋ-ਘੱਟ ਤਾਪਮਾਨ 1.5, ਹਿਸਾਰ ’ਚ 2.6, ਕਰਨਾਲ ’ਚ 3.5, ਅੰਬਾਲਾ ’ਚ 4.5 ਤੇ ਰੋਹਤਕ ’ਚ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Read More : ਮੁੱਖ ਮੰਤਰੀ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ
