ਮਾਨਸਾ, 2 ਅਗਸਤ : ਭਾਰਤੀ ਜਨਤਾ ਪਾਰਟੀ ਨੇ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੂੰ ਦਿਹਾਤੀ ਜ਼ਿਲਾ ਪ੍ਰਧਾਨ ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪਾਰਟੀ ਖੇਮਿਆਂ ’ਚ ਖੁਸ਼ੀ ਪਾਈ ਜਾ ਰਹੀ ਹੈ।
ਭਾਜਪਾ ਜ਼ਿਲਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਭਾਜਪਾ ਯੂਥ ਆਗੂ ਅਮਨਦੀਪ ਗੁਰੂ, ਭਾਜਪਾ ਹਿੰਦੂ ਯੁਵਾ ਵਾਹਿਨੀ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਗੋਰਾ, ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਕਟੌਦੀਆ, ਭਾਜਪਾ ਦੇ ਸੀਨੀਅਰ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਸਿਆਸਤ ਦੇ ਤਜ਼ਰਬੇਕਾਰ, ਮਿਹਨਤੀ, ਲੋਕਾਂ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ। ਜੋ ਧਰਾਤਲ ਦੀ ਸਿੰਚਾਈ, ਲੋਕਾਂ ਦੀਆਂ ਦੁੱਖ-ਤਕਲੀਫਾਂ ਤੋਂ ਇਲਾਵਾ ਉਨ੍ਹਾਂ ਦੀਆਂ ਮੰਗਾਂ, ਸਮੱਸਿਆਵਾਂ ਅਤੇ ਉਮੀਦਾਂ ਤੋਂ ਜਾਣੂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਭਾਜਪਾ ਨੇ ਇਕ ਸਮਝਦਾਰੀ ਅਤੇ ਦੂਰ-ਅੰਦੇਸ਼ੀ ਦਿਖਾਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰਪ੍ਰੀਤ ਸਿੰਘ ਮਲੂਕਾ ਨੂੰ ਰਾਜ ਭਰ ’ਚੋਂ ਭਾਜਪਾ ਵੱਲੋਂ ਬਠਿੰਡਾ ਦਾ ਜ਼ਿਲਾ ਦਿਹਾਤੀ ਪ੍ਰਧਾਨ ਲਗਾਇਆ ਗਿਆ ਹੈ। ਹਾਲੇ ਤਕ ਅਜਿਹੀ ਨਿਯੁਕਤੀ ਸੂਬੇ ਭਰ ’ਚ ਨਹੀਂ ਹੋਈ। ਉਨ੍ਹਾਂ ਭਾਜਪਾ ਪੰਜਾਬ ਦੀ ਹਾਈਕਮਾਂਡ, ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਮੰਤਰੀ ਸ਼੍ਰੀਨਿਵਾਸਲੂ ਅਤੇ ਸਮੁੱਚੀ ਬਠਿੰਡਾ ਲੀਡਰਸ਼ਿਪ, ਅਾਬਜ਼ਰਵਰ ਅਤੇ ਆਰ.ਓਜ਼ ਦਾ ਇਸ ਨਿਯੁਕਤੀ ’ਤੇ ਧੰਨਵਾਦ ਕੀਤਾ।
ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਨੇ ਉਨ੍ਹਾਂ ਦੇ ’ਚ ਜੋ ਭਰੋਸਾ ਦਿਖਾਇਆ ਹੈ। ਉਹ ਭਰੋਸੇ ਨੂੰ ਹੋਰ ਵੱਡਾ ਕਰਦੇ ਹੋਏ ਭਾਜਪਾ ਲਈ ਬਠਿੰਡਾ ਹੀ ਨਹੀਂ ਬਲਕਿ ਪੂਰੇ ਸੂਬੇ ਭਰ ’ਚ ਕੰਮ ਕਰਨਗੇ ਅਤੇ ਭਾਜਪਾ ਦੀਆਂ ਨੀਤੀਆਂ, ਕੇਂਦਰ ਸਰਕਾਰ ਦੀਆਂ ਲੋਕ ਹਿੱਤ ਸਕੀਮਾਂ ਅਤੇ ਗਰੀਬਾਂ ਦੇ ਹਿੱਤ ਲਈ ਬਣਾਈਆਂ ਯੋਜਨਾਵਾਂ ਲੋਕਾਂ ’ਚ ਲੈ ਕੇ ਜਾਣਗੇ, ਜਿਸ ਨਾਲ ਪਾਰਟੀ ਅਤੇ ਕੇਂਦਰ ਸਰਕਾਰ ਦਾ ਲੋਕਾਂ ’ਚ ਵੱਕਾਰ ਵਧੇਗਾ।
Read More : ਬੱਚੇ ਸਮੇਤ ਵਿਆਹੁਤਾ ਨੇ ਅੱਗ ਲਗਾ ਕੇ ਕੀਤੀ ਖੁਦਕੁਸ਼ੀ