gurpatwant-singh-pannun

ਗੁਰਪਤਵੰਤ ਪੰਨੂ ਦੀ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ਨਾ ਵੱਜਣ ਦੇਣ ਦੀ ਧਮਕੀ

ਕਿਹਾ-ਪੰਜਾਬ ਦੇ ਸਕੂਲ-ਕਾਲਜਾਂ ’ਚ ‘ਦੇਹ ਸਿਵਾ ਬਰ ਮੋਹਿ’ ਗਾਓ

ਚੰਡੀਗੜ੍ਹ, 2 ਜਨਵਰੀ : ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭੜਕਾਊ ਬਿਆਨ ਦੇ ਕੇ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।

ਤਾਜ਼ਾ ਜਾਰੀ ਇਕ ਵੀਡੀਓ ਵਿਚ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 12 ਜਨਵਰੀ ਤੋਂ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ‘ਜਨ-ਗਣ-ਮਨ’ ਨਾ ਵੱਜਣ ਦੇਣ ਦੀ ਧਮਕੀ ਦਿੱਤੀ ਹੈ।

ਵੀਡੀਓ ਸੰਦੇਸ਼ ਵਿਚ ਪੰਨੂ ਨੇ ਦਾਅਵਾ ਕੀਤਾ ਕਿ ਉਹ ਰਾਸ਼ਟਰੀ ਗਾਨ ਦੀ ਥਾਂ ‘ਦੇਹ ਸਿਵਾ ਬਰ ਮੋਹਿ’ ਚਲਵਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਪੰਜਾਬ ਵਿਚੋਂ ਹਿੰਦੀ ਭਾਸ਼ਾ ਹਟਾਉਣ ਦੀ ਗੱਲ ਵੀ ਕਹੀ ਅਤੇ ਨੌਜਵਾਨਾਂ ਨੂੰ ਐੱਸ. ਐੱਫ. ਜੇ. ਦੀਆਂ ਗਤੀਵਿਧੀਆਂ ਨਾਲ ਜੁੜਨ ਦੀ ਅਪੀਲ ਕੀਤੀ।

ਆਪਣੇ ਬਿਆਨ ’ਚ ਪੰਨੂ ਨੇ ਵੱਖਵਾਦੀ ਭਾਸ਼ਾ ਦੀ ਵਰਤੋਂ ਕਰਦਿਆਂ ਪੰਜਾਬ ਨੂੰ ਭਾਰਤ ਦੇ ਅਧੀਨ ਦੱਸਿਆ ਅਤੇ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਦੀ ਗੱਲ ਕਹੀ।

ਨੌਜਵਾਨਾਂ ਨੂੰ ਭੜਕਾਉਣ ਦੇ ਮਕਸਦ ਨਾਲ ਪੰਨੂ ਨੇ ਇਥੋਂ ਤੱਕ ਕਿਹਾ ਕਿ ਜੇਕਰ ਪਰਿਵਾਰ ਜਾਂ ਸਰਕਾਰ ਐੱਸ. ਐੱਫ. ਜੇ. ਨਾਲ ਜੁੜਨ ਤੋਂ ਰੋਕੇ, ਤਾਂ ਉਨ੍ਹਾਂ ਨੂੰ ਸਵਾਲ ਕੀਤੇ ਜਾਣ। ਉਸ ਨੇ 2026 ’ਚ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਲਈ ਕਥਿਤ ‘ਰੈਫਰੈਂਡਮ’ ਕਰਵਾਉਣ ਦੀ ਗੱਲ ਵੀ ਦੁਹਰਾਈ।

Read More : ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ

Leave a Reply

Your email address will not be published. Required fields are marked *