ਦੀਨਾਨਗਰ ,ਟੋਰਾਂਟੋ, 25 ਅਕੂਤਬਰ : ਪੰਜਾਬ ਦੇ ਨੌਜਵਾਨਾਂ ਵੱਲੋਂ ਜਿੱਥੇ ਭਾਰਤ ਦੇਸ਼ ਵਿੱਚ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਪਹੁੰਚ ਕੇ ਵੱਡੀਆਂ ਮੰਜ਼ਿਲਾਂ ਪ੍ਰਾਪਤ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ ਜਿਸ ਦੀ ਮਿਸਾਲ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਬਾਠਾਵਾਲ ਦੇ ਇਕ ਨੌਜਵਾਨ ਵੱਲੋਂ ਪੇਸ਼ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਕਾਹਲੋਂ ਨੇ 2017 ਵਿਚ ਬੇਅੰਤ ਯੂਨੀਵਰਸਿਟੀ ਗੁਰਦਾਸਪੁਰ ਤੋਂ ਬੀ. ਟੈੱਕ ਕੀਤੀ ਤੇ 2018 ਵਿੱਚ ਕੈਨੇਡਾ ਚਲਾ ਗਿਆ ਪਰ ਉਸ ਨੇ ਆਪਣੀ ਪੜ੍ਹਾਈ ਲਗਾਤਾਰ ਜਾਰੀ ਰੱਖੀ।
ਉਸ ਨੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਤੇ ਉਸ ਵੱਲੋਂ ਜਿੱਥੇ ਆਪਣੇ ਕੰਮਕਾਰ ਦੇ ਨਾਲ ਨਾਲ ਮੰਜਿਲ ਹਾਸਲ ਕਰਨ ਲਈ ਟੈਸਟ ਦੀ ਤਿਆਰੀ ਵੀ ਪੂਰੀ ਸਖਤ ਮਿਹਨਤ ਨਾਲ ਕੀਤੀ ਜਾ ਰਹੀ ਸੀ, ਉਪਰੰਤ ਉਸ ਨੇ ਅੱਜ ਕੈਨੇਡੀਅਨ ਕਰੈਕਸ਼ਨਲ ਅਫਸਰ (ਜੇਲ ਅਫਸਰ) ਦੇ ਅਹੁਦੇ ’ਤੇ ਭਰਤੀ ਹੋ ਕੇ ਇਹ ਮੰਜ਼ਿਲ ਹਾਸਲ ਕਰ ਲਈ ਹੈ।
Read More : ਪੰਜਾਬ ਦੇ ਮੰਤਰੀਆਂ ਵੱਲੋਂ ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ
