ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ :ਬਾਵਾ
ਪਟਨਾ ਸਾਹਿਬ, 1 ਅਗਸਤ : ਮੁੰਬਈ ਤੋਂ ਸੀਨੀਅਰ ਸਿੱਖ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਚੀਫ਼ ਖ਼ਾਲਸਾ ਦੀਵਾਨ, ਮੁੰਬਈ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜਾਰੀ ਇਕ ਪੱਤਰ ਰਾਹੀਂ ਗੁਰਿੰਦਰ ਸਿੰਘ ਬਾਵਾ ਨੂੰ ਚੀਫ ਖ਼ਾਲਸਾ ਦੀਵਾਨ ਦੇ ਕੋਟੇ ਵਿਚੋ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਗੁਰਿੰਦਰ ਸਿੰਘ ਬਾਵਾ ਸ਼ੋ੍ਰਮਣੀ ਕਮੇਟੀ ਮੈਂਬਰ , ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ ਨਾਲ ਹੁਣ ਪਟਨਾ ਸਾਹਿਬ ਬੋਰਡ ਦੇ ਮੈਂਬਰ ਨਿਯੁਕਤ ਹੋਏ ਹਨ। ਗੁਰਿੰਦਰ ਸਿੰਘ ਬਾਵਾ ਪਹਿਲੇ ਸਿੱਖ ਹਨ ,ਜੋ ਪੰਜ ਤਖ਼ਤ ਸਹਿਬਾਨ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਨ। ਲੰਮੇ ਸਮੇਂ ਤੋਂ ਪੰਥਕ ਤੇ ਸਮਾਜ ਸੇਵਾਵਾਂ ਕਰਨ ਵਾਲੇ ਗੁਰਿੰਦਰ ਸਿੰਘ ਬਾਵਾ ਇਸ ਦੇ ਨਾਲ ਨਾਲ ਗੁਰੂ ਨਾਨਕ ਖ਼ਾਲਸਾ ਕਾਲਜ ਮਾਟੂੰਗਾ ਦੇ ਚੇਅਰਮੈਨ ਤੇ ਖ਼ਾਲਸਾ ਯੂਨਿਟੀ ਮੰਬਈ ਦੇ ਵੀ ਸਰਗਰਮ ਮੈਂਬਰ ਹਨ।
ਉਨਾਂ ਦੇ ਕਾਰਜਕਾਲ ਦੌਰਾਨ ਹੀ ਗੁਰੂ ਨਾਨਕ ਖ਼ਾਲਸਾ ਕਾਲਜ ਨੇ ਤਰੱਕੀ ਦੀਆਂ ਨਵੀਆਂ ਉਚਾਇਆ ਨੂੰ ਛੂਹਿਆ ਹੈ। ਗੁਰਿੰਦਰ ਸਿੰਘ ਬਾਵਾ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਚਾਰ ਸਾਹਿਬਜਾਦਿਆਂ ਦੇ ਨਾਮ ‘ਤੇ ਲੋੜਵੰਦ ਪਰਿਵਾਰਾਂ ਲਈ ਇਕ ਐਮਆਰਆਈ ਸੈਂਟਰ ਵੀ ਖੋਲਿਆ ਹੈ। ਜਿਥੇ ਲੋੜਵੰਦ ਮਰੀਜਾਂ ਨੂੰ ਨਾਮਾਤਰ ਕੀਮਤਾਂ ‘ਤੇ MRI, CT ਸਕੈਨ ਅਤੇ ਹਰ ਤਰ੍ਹਾਂ ਦੇ ਬਲੱਡ ਟੈਸਟ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।
ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਉਹ ਅਕਾਲ ਪੁਰਖ ਦੇ ਧੰਨਵਾਦੀ ਹਨ, ਜਿਹੜੀ ਸੇਵਾ ਉਨਾਂ ਦੇ ਜਿੰਮੇ ਪੰਥ ਨੇ ਲਗਾਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਜਲਦ ਹੀ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਤਰਜ ‘ਤੇ ਪਟਨਾ ਸਾਹਿਬ ਵਿਚ ਦਸ ਕਰੋੜ ਦੀ ਲਾਗਤ ਨਾਲ ਇਕ ਐਮਆਰਆਈ ਸੈਂਟਰ ਵੀ ਖੋਲਿਆ ਜਾਵੇਗਾ। ਜਿਥੇ ਲੋੜਵੰਦ ਮਰੀਜਾਂ ਨੂੰ ਸਸਤੇ ਰੇਟਾਂ ‘ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨਾਂ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਵੀ ਧੰਨਵਾਦ ਕੀਤਾ, ਜਿੰਨਾਂ ਨੇ ਚੀਫ ਖ਼ਾਲਸਾ ਦੀਵਾਨ ਵੱਲੋਂ ਉਨਾਂ ਨੂੰ ਮੈਂਬਰ ਨਾਮਜਦ ਕਰਨ ਲਈ ਅਹਿਮ ਰੋਲ ਅਦਾ ਕੀਤਾ।
Read More : ਸਾਬਕਾ ਮੰਤਰੀ ਧਰਮਸੌਤ ਦਾ ਪੁੱਤਰ ਭਗੌੜਾ ਕਰਾਰ