ਇਕ ਗੀਤ ਵਿਚ ਸਰਪੰਚ ਕੁੱਟਣ ਦੀ ਕਹੀ ਗਈ ਸੀ ਗੱਲ
ਬਰਨਾਲਾ, 26 ਅਕਤੂਬਰ : ਪਿਛਲੇ ਦਿਨੀ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਇਕ ਗੀਤ ਵਿਚ ਸਰਪੰਚ ਕੁੱਟਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਪੂਰੇ ਪੰਜਾਬ ਦੇ ਸਰਪੰਚਾਂ ਵਿਚ ਗੁਲਾਬ ਸਿੱਧੂ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ।
ਇਸ ਦੌਰਾਨ ਸਰਪੰਚਾਂ ਵੱਲੋਂ ਬਰਨਾਲਾ ਵਿਖੇ ਪਿਛਲੇ ਦਿਨੀ ਗੁਲਾਬ ਸਿੱਧੂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਪਰ ਅੱਜ ਬਰਨਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਗੁਲਾਬ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਗੀਤ ਵਿਚ ਕੱਟ ਲਗਾ ਦਿੱਤਾ ਗਿਆ ਹੈ ਅਤੇ ਉਹ ਮੁੜ ਪੰਜਾਬ ਦੇ ਸਮੂਹ ਸਰਪੰਚਾਂ ਤੋਂ ਮੁਆਫੀ ਮੰਗਦੇ ਹਨ, ਜੇਕਰ ਉਨ੍ਹਾਂ ਨੂੰ ਇਸ ਗੀਤ ਨਾਲ ਕੋਈ ਠੇਸ ਪਹੁੰਚੀ ਹੈ।
Read More : 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤਰਨਤਾਰਨ ਪੁੱਜਾ
