ਅਹਿਮਦਾਬਾਦ, 20 ਜਨਵਰੀ : ਕੌਮਾਂਤਰੀ ਸਰਹੱਦ ਅਣਜਾਣਪੁਣੇ ਵਿਚ ਪਾਰ ਕਰਨ ਤੋਂ ਬਾਅਦ 2022 ਵਿਚ ਪਾਕਿਸਤਾਨੀ ਏਜੰਸੀਆਂ ਵੱਲੋਂ ਫੜੇ ਗਏ ਗੁਜਰਾਤ ਦੇ ਇਕ ਮਛੇਰੇ ਦੀ 16 ਜਨਵਰੀ ਨੂੰ ਕਰਾਚੀ ਦੀ ਮਾਲੀਰ ਜੇਲ ਵਿਚ ਮੌਤ ਹੋ ਗਈ। ਸ਼ਾਂਤੀ ਵਰਕਰ ਜਤਿਨ ਦੇਸਾਈ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਛੇਰੇ ਨੇ ਲੱਗਭਗ 3 ਸਾਲ ਪਹਿਲਾਂ ਹੀ ਆਪਣੀ ਸਜ਼ਾ ਪੂਰੀ ਕਰ ਲਈ ਸੀ। ਮ੍ਰਿਤਕ ਮਛੇਰੇ ਦਾ ਨਾਂ ਗੁਪਤ ਰੱਖਿਆ ਗਿਆ ਹੈ।
ਮਛੇਰਾ ਭਾਈਚਾਰੇ ਦੇ ਇਕ ਵਫਦ ਨੇ ਪਿਛਲੇ ਸਾਲ 22 ਦਸੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਪਾਕਿਸਤਾਨੀ ਜੇਲਾਂ ਵਿਚ ਬੰਦ ਅਜਿਹੇ ਵਿਅਕਤੀਆਂ ਦੀ ਰਿਹਾਈ ਵਿਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਸੀ।
Read More : ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
