Amritsar-Police

ਭਿੰਡੀ ਸੈਦਾ ਥਾਣੇ ‘ਤੇ ਗ੍ਰਨੇਡ ਹਮਲੇ ਦੀ ਗੁੱਥੀ ਸੁਲਝੀ; ISI ਮਾਡਿਊਲ ਦੇ 6 ਦਹਿਸ਼ਤਗਰਦ ਗ੍ਰਿਫ਼ਤਾਰ

ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਪੁਲਿਸ ਠਿਕਾਣਿਆਂ ਨੂੰ ਬਣਾਉਣਾ ਸੀ ਨਿਸ਼ਾਨਾ : DGP ਗੌਰਵ ਯਾਦਵ

ਅੰਮ੍ਰਿਤਸਰ/ਫਰੀਦਕੋਟ, 13 ਅਪ੍ਰੈਲ : ਅੰਮ੍ਰਿਤਸਰ ਦਿਹਾਤੀ ਅਤੇ ਫਰੀਦਕੋਟ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਭਿੰਡੀ ਸੈਦਾ ਪੁਲਿਸ ਸਟੇਸ਼ਨ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਨੁਸਾਰ ਇਹ ਮਾਡਿਊਲ ਪਾਕਿਸਤਾਨੀ ਖੁਫੀਆ ਏਜੰਸੀ ISI ਦੁਆਰਾ ਸਮਰਥਤ ਸੀ ਅਤੇ ਵਿਦੇਸ਼ ਵਿਚ ਬੈਠੇ ਇੱਕ ਹੈਂਡਲਰ ਰਾਹੀਂ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 29-30 ਮਾਰਚ ਦੀ ਰਾਤ ਨੂੰ ਰੇਕੀ ਕਰਨ ਤੋਂ ਬਾਅਦ ਇਨ੍ਹਾਂ ਨੇ ਥਾਣੇ ‘ਤੇ ਹਮਲਾ ਕੀਤਾ ਸੀ।

ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਇਸ ਗਰੁੱਪ ਨੂੰ ਮੋਟੀ ਰਕਮ ਦਾ ਲਾਲਚ ਦਿੱਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ UAPA, ਵਿਸਫੋਟਕ ਪਦਾਰਥ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Read More : ਪੰਜਾਬ ਵਿਧਾਨ ਸਭਾ ‘ਚ ਇਤਿਹਾਸਕ ‘ਬੇਅਦਬੀ ਵਿਰੋਧੀ ਬਿੱਲ’ ਪੇਸ਼; ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ

Leave a Reply

Your email address will not be published. Required fields are marked *