ਪੁਲਸ ਨੇ ਨੂੰ ਹ ਖਿਲਾਫ ਕੇਸ ਦਰਜ ਕੇ ਗ੍ਰਿਫਤਾਰ
ਨਾਭਾ, 13 ਜੁਲਾਈ : ਸੱਸ ਅਤੇ ਨੂੰਹ ਦਾ ਆਪਸੀ ਰਿਸ਼ਤਾ ਅਟੁੱਟ ਗੂੜਾ ਰਿਸ਼ਤਾ ਹੁੰਦਾ ਹੈ ਪਰ ਅੱਜ ਦੇ ਪਦਾਰਥਵਾਦੀ ਯੁੱਗ ’ਚ ਰਿਸ਼ਤੇ ਨਾਤਿਆਂ ’ਚ ਤਰੇੜਾਂ ਪੈ ਰਹੀਆਂ ਹਨ। ਇਕ ਮਾਮਲੇ ਵਿਚ ਪੈਸੇ ਦੇ ਲਾਲਚ ’ਚ ਨੂੰਹ ਨੇ ਅਾਪਣੀ ਸੱਸ ਨੂੰ ਜ਼ਹਿਰਿਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ ਨਾਭਾ ਬਲਾਕ ਦੇ ਪਿੰਡ ਦੰਦਰਾਲਾ ਢੀਂਡਸਾ ’ਚ ਇਕ ਨੂੰਹ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ, ਜਿਸ ਕਾਰਨ ਸੱਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 65 ਸਾਲਾ ਰਜਿੰਦਰ ਕੌਰ ਵਜੋਂ ਹੋਈ ਅਤੇ ਪੁਲਸ ਨੇ ਮੁਲਜ਼ਮ ਨੂੰਹ ਸਰਬਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਇਸ ਮੌਕੇ ਮ੍ਰਿਤਕ ਾ ਰਜਿੰਦਰ ਕੌਰ ਦੇ ਭਰਾ ਬਲਬੀਰ ਸਿੰਘ ਅਤੇ ਪਤੀ ਸਮੇਤ ਪਿੰਡ ਦੇ ਸਰਪੰਚ ਨੇ ਕਿਹਾ ਕਿ ਰਜਿੰਦਰ ਕੌਰ ਨੂੰ ਇਸ ਦੀ ਨੂੰਹ ਨੇ ਜ਼ਹਿਰੀਲੀ ਚੀਜ਼ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਨ੍ਹਾਂ ਦਾ ਆਪਸ ’ਚ ਘਰੇਲੂ ਕਲੇਸ਼ ਰਹਿੰਦਾ ਸੀ, ਜਿਸ ਕਾਰਨ ਘਰ ’ਚ ਲੜਾਈ ਹੁੰਦੀ ਰਹਿੰਦੀ ਸੀ। ਲੜਾਈ ਦਾ ਮੁੱਖ ਕਾਰਨ ਉਹ ਜ਼ਮੀਨ ਆਪਣੇ ਨਾ ਕਰਵਾਉਣਾ ਚਾਹੁੰਦੀ ਸੀ।
ਜਦਕਿ ਇਸ ਦੇ ਸੱਸ ਅਤੇ ਸਹੁਰੇ ਵੱਲੋਂ ਇਸ ਦੇ ਨਾਮ ਜ਼ਮੀਨ ਨਾਮ ਕਰਵਾ ਦਿੱਤੀ ਸੀ ਪਰ ਫਿਰ ਵੀ ਇਹ ਪੈਸੇ ਲਈ ਕਲੇਸ਼ ਕਰਦੀ ਸੀ, ਜਿਸ ਕਰ ਕੇ ਇਸ ਨੇ ਆਪਣੀ ਸੱਸ ਨੂੰ ਮੌਤ ’ਤੇ ਘੱਟ ਉਤਾਰ ਦਿੱਤਾ
ਇਸ ਮੌਕੇ ਦੰਦਰਾਲਾ ਢੀਂਡਸਾ ਪੁਲਿਸ ਚੌਂਕੀ ਦੇ ਇੰਚਾਰਜ ਪੰਜਾਬ ਸਿੰਘ ਨੇ ਕਿਹਾ ਕਿ ਘਰੇਲੂ ਕਲੇਸ਼ ਕਾਰਨ ਨੂੰਹ ਨੇ ਆਪਣੀ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ। ਪੁਲਸ ਨੇ ਮੁਲਜ਼ਮ ਸਰਬਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
Read More : ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭਗਵੰਤ ਮਾਨ