ਤਰਨਤਾਰਨ, 3 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਸਰਕਾਰ ਆਉਂਦੇ ਬਜਟ ’ਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰੇਗੀ ਅਤੇ ਉਨ੍ਹਾਂ ਨੂੰ ਇਕੱਠੇ ਪੈਸੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ। ਇਸ ਕੰਮ ’ਚ ਦੇਰ ਇਸ ਲਈ ਹੋਈ ਕਿਉਂਕਿ ਸਰਕਾਰ ਸਾਹਮਣੇ ਕਈ ਹੋਰ ਵੱਡੀਆਂ ਤਰਜੀਹਾਂ ਸਨ।
ਮਾਨ ਨੇ ਕਿਹਾ ਕਿ ਉਨ੍ਹਾਂ ਦੀ ਨਾ ਤਾਂ ਟਰਾਂਸਪੋਰਟ ਵਿਚ, ਨਾ ਡਰੱਗ ਦੇ ਕਾਰੋਬਾਰ ਵਿਚ, ਨਾ ਰੇਤ ਖੱਡਿਆਂ ਵਿਚ ਅਤੇ ਨਾ ਹੀ ਕਿਸੇ ਹੋਰ ‘ਦੋ ਨੰਬਰ’ ਦੇ ਕੰਮ ਵਿਚ ਹਿੱਸੇਦਾਰੀ ਹੈ। ਉਹ ਤਾਂ ਜਨਤਾ ਦੇ ਕੰਮ ਕਰਨ ’ਚ ਆਪਣੀ ਹਿੱਸੇਦਾਰੀ ਪਾ ਰਹੇ ਹਨ। ਅਕਾਲੀ ਨੇਤਾ ਤਾਂ ਸਾਰੇ ਕਾਰੋਬਾਰਾਂ ਵਿਚ ਆਪਣਾ ਹਿੱਸਾ ਪਾਉਂਦੇ ਰਹੇ ਹਨ।
ਮੁੱਖ ਮੰਤਰੀ ਅੱਜ ਤਰਨਤਾਰਨ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਪੱਖ ਵਿਚ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤਰਨਤਾਰਨ ਦਾ ਮਾਹੌਲ ਪਹਿਲਾਂ ਕਾਫੀ ਖਰਾਬ ਹੁੰਦਾ ਸੀ ਪਰ ਹੁਣ ਮੌਕਾ ਮਿਲਿਆ ਹੈ ਕਿ ਅਸੀਂ ਇਸ ਹਲਕੇ ਨੂੰ ਵਿਕਸਿਤ ਬਣਾਈਏ। ਹਰਸਿਮਰਤ ਬਾਦਲ ਕਹਿੰਦੀ ਹੈ ਕਿ ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਚਿੱਟੇ ਦਾ ਮਤਲਬ ਹੀ ਪਤਾ ਨਹੀਂ ਹੁੰਦਾ ਸੀ। ਅਜਿਹੇ ਨੇਤਾਵਾਂ ਨੂੰ ਆਪਣੇ ਗਿਰੇਬਾਨ ਵਿਚ ਝਾਕਣਾ ਚਾਹੀਦਾ ਹੈ। ਹਰਸਿਮਰਤ ਬਾਦਲ ਨੇ ਹੀ ਅਰਦਾਸ ਕੀਤੀ ਸੀ ਕਿ ਚਿੱਟਾ ਵੇਚਣ ਵਾਲੇ ਬਰਬਾਦ ਹੋ ਜਾਣ। ਹੁਣ ਇਹੀ ਨੇਤਾ ਜੇਲ ਵਿਚ ਬੈਠੇ ਹੋਏ ਹਨ ਅਤੇ ਡਰੱਗ ਦੇ ਕੇਸਾਂ ਵਿਚ ਅੰਦਰ ਹਨ।
Read More : ‘ਵਿਕਸਿਤ ਬਿਹਾਰ’ ਦਾ ਮਤਲਬ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ : ਪ੍ਰਧਾਨ ਮੰਤਰੀ ਮੋਦੀ
