Record burned

ਰਿਸ਼ਵਤ ਕੇਸ ਦੀ ਜਾਂਚ ਦੌਰਾਨ ਸਰਕਾਰੀ ਰਿਕਾਰਡ ਸਾੜਿਆ

ਰੀਡਰ ਨੇ ਕਿਹਾ-ਫਾਲਤੂ ਕਾਗਜ਼ ਸਨ

ਬਠਿੰਡਾ, 12 ਜੁਲਾਈ : ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਧਰੇ ਗਏ ਡੀ. ਐੱਸ. ਪੀ. ਭੁੱਚੋ ਦੇ ਗੰਨਮੈਨ ਰਾਜ ਕੁਮਾਰ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਦੌਰਾਨ ਹੁਣ ਨਵਾਂ ਮੌੜ ਆ ਗਿਆ ਹੈ। ਸ਼ਨੀਵਾਰ ਨੂੰ ਡੀ. ਐੱਸ. ਪੀ. ਦਫਤਰ ਦੇ ਪਿੱਛੇ ਸਥਿਤ ਚੋਰੀ ਰਸਤੇ ਰਾਹੀਂ ਸਰਕਾਰੀ ਰਿਕਾਰਡ ਸਾੜਨ ਦੀ ਘਟਨਾ ਸਾਹਮਣੇ ਆਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮੀਡੀਆ ਨੇ ਮੌਕੇ ’ਤੇ ਪਹੁੰਚ ਕੇ ਕਵਰੇਜ ਕੀਤੀ, ਜਿੱਥੇ ਅੱਗ ਵਿਚ ਸਾੜੇ ਜਾ ਰਹੇ ਕਾਗਜ਼ਾਂ ’ਤੇ 2023 ਦੀਆਂ ਸ਼ਿਕਾਇਤ ਨੰਬਰ ਦਰਜ ਹੋਈਆਂ ਮਿਲੀਆਂ।

ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਭੁੱਚੋ ਰਵਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਦਫਤਰ ’ਚ ਪਹਿਲਾਂ ਵੀ ਵਿਜੀਲੈਂਸ ਦੀ ਰੇਡ ਪਈ ਸੀ, ਉਸ ਤੋਂ ਬਾਅਦ ਤੋਂ ਦਫਤਰ ’ਚ ਘੱਟ ਹੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਉਸੇ ਦਰਮਿਆਨ ਸ਼ਨੀਵਾਰ ਨੂੰ ਆਚਾਨਕ ਰਿਕਾਰਡ ਸਾੜਨ ਦੀ ਘਟਨਾ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਦ ਮੀਡੀਆ ਵੱਲੋਂ ਡੀ. ਐੱਸ. ਪੀ. ਦਫਤਰ ਦੇ ਰੀਡਰ ਗੁਰਪ੍ਰੀਤ ਸਿੰਘ ਨਾਲ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਫਾਲਤੂ ਕਾਗਜ਼ ਸਨ, ਇਸ ਕਰ ਕੇ ਉਨ੍ਹਾਂ ਨੂੰ ਸਾੜਿਆ ਗਿਆ ਪਰ ਜਿਵੇਂ ਕਿ ਕਾਗਜ਼ਾਂ ’ਤੇ ਸਰਕਾਰੀ ਸ਼ਿਕਾਇਤ ਨੰਬਰ ਦਰਜ ਸਨ। ਇਸ ਨੇ ਪ੍ਰਸ਼ਾਸਨ ਦੀ ਨੀਅਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਸਥਾਨਕ ਲੋਕਾਂ ਅਤੇ ਰਾਜਨੀਤਿਕ ਹਲਕਿਆਂ ’ਚ ਚਰਚਾ ਬਣੀ ਹੋਈ ਹੈ ਕਿ ਕੀ ਇਹ ਰਿਕਾਰਡ ਜਾਂਚ ਤੋਂ ਬਚਣ ਲਈ ਜਾਨ ਬੁੱਝ ਕੇ ਸਾੜਿਆ ਗਿਆ ਹੈ? ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਵਿਜੀਲੈਂਸ ਵਿਭਾਗ ਇਸ ਨਵੇਂ ਵਾਅਕਏ ਨੂੰ ਕਿਵੇਂ ਲੈਂਦਾ ਹੈ ਅਤੇ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ।

Read More : ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂ

Leave a Reply

Your email address will not be published. Required fields are marked *