ਲਾਲਜੀਤ ਸਿੰਘ ਭੁੱਲਰ

ਸਰਕਾਰ ਨੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਉਣ ਲਈ ਦਿੱਤੀ ਆਨਲਾਈਨ ਸਹੂਲਤ : ਭੁੱਲਰ

ਚੰਡੀਗੜ੍ਹ, 11 ਜਨਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਉਣ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ, ਜਿਸ ਤਹਿਤ ਹੁਣ ਤੱਕ ਸੂਬੇ ਦੇ ਕੁੱਲ 64,24,336 ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾ ਦਿੱਤੀਆ ਗਈਆਂ ਹਨ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ’ਚ ਰਜਿਸਟਰਡ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐੱਚ.ਐੱਸ.ਆਰ.ਪੀ.) ਲਾਉਣ ਦਾ ਕੰਮ ਐੱਮ/ਐੱਸ ਐਗਰੋਸ ਇੰਪੈਕਸ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਸੀ, ਜਿਸ ਦਾ ਟੈਂਡਰ 8 ਜਨਵਰੀ ਨੂੰ ਖ਼ਤਮ ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਤੁਰੰਤ ਪਹਿਲਕਦਮੀ ਕਰਦਿਆਂ ਉਸੇ ਆਨਲਾਈਨ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ (ਐੱਸ.ਆਈ.ਏ.ਐੱਮ.) ਨੂੰ ਕੰਮ ਸੌਂਪਿਆ ਗਿਆ ਹੈ। ਹੁਣ ਵਾਹਨ ਮਾਲਕ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾਉਣ ਲਈ ਐੱਸ.ਆਈ.ਏ.ਐੱਮ. / ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਪੋਰਟਲ (www.siam.in) ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਘਰ ਬੈਠੇ ਹੀ ਵਾਹਨ ਮਾਲਕ ਇਸ ਪ੍ਰਕਿਰਿਆ ਰਾਹੀਂ ਆਨਲਾਈਨ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਅਪਲਾਈ ਕਰਨ ਦਾ ਲਾਭ ਲੈ ਸਕਦਾ ਹੈ। ਸੂਬੇ ਭਰ ’ਚ ਹੁਣ ਤੱਕ ਕੁੱਲ 64,24,336 ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾ ਦਿੱਤੀਆਂ ਗਈਆਂ ਹਨ।

Read More : ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮੁੱਲ-ਆਧਾਰਤ ਮਾਈਨਿੰਗ ਨਿਲਾਮੀ ਸ਼ੁਰੂ

Leave a Reply

Your email address will not be published. Required fields are marked *