ਮੁੰਬਈ, 12 ਨਵੰਬਰ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸਦੇ ਸਰਗਣੇ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਿਦੱਤੀ।
ਡੀ. ਆਰ. ਆਈ. ਦੇ ਇਕ ਅਧਿਕਾਰੀ ਮੁਤਾਬਕ, ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਸੋਨੇ ਦੀ ਭਾਰਤ ਵਿਚ ਸਮੱਗਲਿੰਗ ਕਰਨ ਅਤੇ ਇਸ ਨੂੰ ‘ਗ੍ਰੇ ਮਾਰਕੀਟ’ (ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜਿਆ ਬਾਜ਼ਾਰ) ਵਿਚ ਵੇਚਣ ਦੀ ਇਕ ਯੋਜਨਾਬੱਧ ਸਾਜ਼ਿਸ਼ ਰਚੀ ਸੀ, ਜਿਸ ਵਿਚ ਦਰਾਮਦ ਨਿਯਮਾਂ ਦੀ ਉਲੰਘਣਾ ਕੀਤੀ ਗਈ ਅਤੇ ਸਰਕਾਰੀ ਮਾਲੀਏ ਦੀ ਚੋਰੀ ਕੀਤੀ ਗਈ।
ਸਮੱਗਲਰਾਂ ਕੋਲੋਂ 15 ਕਰੋੜ ਰੁਪਏ ਦਾ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਡੀ. ਆਰ. ਆਈ. ਦੀ ਮੁੰਬਈ ਜ਼ੋਨਲ ਯੂਨਿਟ ਨੂੰ ਮੁੰਬਈ ਵਿਚ ਸੋਨੇ ਦੀ ਸਮੱਗਲਿੰਗ ਅਤੇ ਇਸ ਧਾਤੂ ਨੂੰ ਪਿਘਲਾਉਣ ਵਾਲੇ ਗਿਰੋਹ ਦੇ ਸੰਚਾਲਨ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ।
Read More : ਸਾਰੇ ਵਿਕਾਸ ਕਾਰਜ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾਣ : ਮੁੱਖ ਮੰਤਰੀ ਸੈਣੀ
