ਤਪਾ ਮੰਡੀ,18 ਸਤੰਬਰ : ਜ਼ਿਲਾ ਬਰਨਾਲਾ ਵਿਚ ਪੈਂਦੇ ਕਸਬਾ ਤਪਾ ਮੰਡੀ ਦੇ ਤਹਿਸੀਲ ਕੰਪਲੈਕਸ ਨਜ਼ਦੀਕ ਇਕ ਗਰੀਬ ਪਰਿਵਾਰ ਦੀ ਛੋਟੀ ਬੱਚੀ ਪਾਣੀ ਵਾਲੇ ਟੱਬ ‘ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ 14 ਕੁ ਮਹੀਨਿਆਂ ਦੀ ਬੱਚੀ ਕੀਰਤ ਕੌਰ ਪੁੱਤਰੀ ਭੁਪਿੰਦਰ ਸਿੰਘ ਬੀਤੀ ਸ਼ਾਮ ਖੇਡਦੀ-ਖੇਡਦੀ ਪਾਣੀ ਦੇ ਭਰੇ ਟੱਬ ‘ਚ ਡਿੱਗ ਗਈ, ਜਦੋਂ ਬੱਚੀ ਦੀ ਮਾਂ ਜਸਪ੍ਰੀਤ ਕੌਰ ਕੱਪੜੇ ਧੋ ਰਹੀ ਸੀ ਤਾਂ ਵੱਡੀ ਲੜਕੀ (4 ਸਾਲ) ਨੇ ਮਾਂ ਨੂੰ ਦੱਸਿਆ ਕਿ ਕਿਰਤ ਪਾਣੀ ਵਾਲੇ ਟੱਬ ‘ਚ ਡਿੱਗ ਪਈ ਹੈ, ਜਦ ਮਾਂ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸਨੇ ਤੁਰੰਤ ਬੱਚੀ ਨੂੰ ਟੱਬ ‘ਚੋਂ ਬਾਹਰ ਕੱਢਕੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਅਤੇ ਤੁਰੰਤ ਇੱਕ ਪ੍ਰਾਈਵੇਟ ਕਲੀਨਿਕ ‘ਚ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਦਾ ਚੈੱਕਅਪ ਕਰਨ ਉਪਰੰਤ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਘਟਨਾ ਦਾ ਪਤਾ ਲੱਗਦੇ ਹੀ ਆਂਢ-ਗੁਆਂਢ ਵਾਲਿਆਂ ਦਾ ਇਕੱਠ ਹੋ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Read More : ਪ੍ਰੋਜੈਕਟ ਜੀਵਨਜਯੋਤ 2.0 ਸਾਡੇ ਸੁਪਨੇ ਦੇ ਪੰਜਾਬ ਵੱਲ ਇਕ ਵੱਡਾ ਕਦਮ : ਬਲਜੀਤ ਕੌਰ