ਚੰਡੀਗੜ੍ਹ 16 ਨਵੰਬਰ : ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਫ਼ਿਰੋਜ਼ਪੁਰ ’ਚ ਆਰ.ਐੱਸ.ਐੱਸ. ਆਗੂ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ‘ਆਪ’ ਸਰਕਾਰ ਦੇ ਰਾਜ ’ਚ ਕਾਨੂੰਨ ਪ੍ਰਬੰਧਾਂ ਦੀ ਪੋਲ ਇਕ ਵਾਰ ਫਿਰ ਖੋਲ੍ਹ ਦਿੱਤੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਰਾਜ ’ਚ ਗੈਂਗਸਟਰ ਸਮਾਨਤਰ ਸਰਕਾਰ ਚਲਾ ਰਹੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਹੇ ਹਨ ਤੇ ਉਨ੍ਹਾਂ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ ।
ਭਾਜਪਾ ਪ੍ਰਧਾਨ ਨੇ ਆਰ.ਐੱਸ.ਐੱਸ. ਆਗੂ ਦੇ ਪੁੱਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਦਹਿਸਤ ਦੇ ਮਾਹੌਲ ’ਚ ਜਿਊਣ ਲਈ ਮਜਬੂਰ ਹਨ ਜਦਕਿ ਸਰਕਾਰ ਲੋਕਾਂ ਨੂੰ ਅਮਨ ਕਾਨੂੰਨ ਅਤੇ ਸੁਰੱਖਿਆ ਦੇਣ ’ਚ ਨਾਕਾਮ ਰਹੀ ਹੈ।
ਸੁਨੀਲ ਜਾਖੜ ਨੇ ਆਖਿਆ ਕਿ ਆਏ ਦਿਨ ਲੋਕਾਂ ਨੂੰ ਧਮਕੀ ਤੇ ਫਿਰੌਤੀ ਲਈ ਫੋਨ ਆ ਰਹੇ ਹਨ ਤੇ ਰਾਜ ਦੇ ਕਿਸੇ ਨਾ ਕਿਸੇ ਹਿੱਸੇ ’ਚ ਹਰ ਰੋਜ਼ ਕੋਈ ਨਾ ਕੋਈ ਗੰਭੀਰ ਵਾਰਦਾਤ ਵਾਪਰ ਰਹੀ ਹੈ।
Read More : ਸੜਕ ਹਾਦਸੇ ’ਚ ਵਪਾਰੀ ਆਗੂ ਸਣੇ ਤਿੰਨ ਦੀ ਮੌਤ
