ਸਕੂਲ ‘ਚ ਟਿਫਿਨ ਖੋਲ੍ਹਦੇ ਹੀ ਵਿਦਿਆਰਥਣ ਜ਼ਮੀਨ ‘ਤੇ ਡਿੱਗੀ
ਸੀਕਰ, 17 ਜੁਲਾਈ : ਰਾਜਸਥਾਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਥੇ ਇਕ 9 ਸਾਲ ਦੀ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਨੇ ਇਕ ਵਾਰ ਫਿਰ ਨੌਜਵਾਨਾਂ ਤੇ ਬੱਚਿਆਂ ਵਿੱਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਧਦੀ ਗਿਣਤੀ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਦੇ ਜ਼ਿਲਾ ਸੀਕਰ ਦੇ ਦਾਂਤਾ ਰਾਮਗੜ੍ਹ ਦੇ ਆਦਰਸ਼ ਵਿਦਿਆ ਮੰਦਰ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ 9 ਸਾਲਾ ਪ੍ਰਾਚੀ ਕੁਮਾਵਤ ਨੂੰ ਸਕੂਲ ਵਿਚ ਆਪਣਾ ਟਿਫਿਨ ਖੋਲ੍ਹਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸਨੂੰ ਤੁਰੰਤ ਦੁਬਾਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸਕੂਲ ਸਟਾਫ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਪ੍ਰਾਚੀ ਬੁੱਧਵਾਰ ਨੂੰ ਸਕੂਲ ਆਈ ਅਤੇ ਸਵੇਰੇ 11 ਵਜੇ ਦੇ ਖਾਣੇ ਦੀ ਬਰੇਕ ਦੌਰਾਨ ਦੂਜੇ ਬੱਚਿਆਂ ਵਾਂਗ ਖਾਣਾ ਖਾਣ ਲਈ ਟਿਫਿਨ ਖੋਲ੍ਹ ਰਹੀ ਸੀ। ਅਚਾਨਕ ਉਹ ਘਬਰਾ ਗਈ ਤੇ ਉਹ ਜ਼ਮੀਨ ‘ਤੇ ਡਿੱਗ ਪਈ, ਜਿਸ ਕਾਰਨ ਉਸ ਦਾ ਟਿਫਿਨ ਵੀ ਟੁੱਟ ਗਿਆ। ਸਟਾਫ਼ ਨੇ ਤੁਰੰਤ ਬੱਚੀ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ।
ਸਕੂਲ ਸਟਾਫ਼ ਜਲਦੀ ਨਾਲ ਪ੍ਰਾਚੀ ਨੂੰ ਦੰਤਾ ਰਾਮਗੜ੍ਹ ਸਥਿਤ ਸਰਕਾਰੀ ਡਿਸਪੈਂਸਰੀ ਲੈ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸੀਕਰ ਦੇ ਐਸਕੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ। ਸਟਾਫ਼ ਨੇ ਇਸ ਬਾਰੇ ਲੜਕੀ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਮਿਲਣ ਲਈ ਕਿਹਾ।
ਇਸ ਦੌਰਾਨ ਪ੍ਰਾਚੀ ਨੂੰ ਸੀਕਰ ਲਿਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਐਂਬੂਲੈਂਸ ਵੀ ਆ ਗਈ ਸੀ ਪਰ ਐਂਬੂਲੈਂਸ ਵਿੱਚ ਸ਼ਿਫਟ ਕਰਦੇ ਸਮੇਂ ਲੜਕੀ ਦੀ ਸਿਹਤ ਅਚਾਨਕ ਵਿਗੜ ਗਈ। ਪ੍ਰਾਚੀ ਘਬਰਾ ਗਈ ਤੇ ਕੁਝ ਹੀ ਸਮੇਂ ਵਿੱਚ ਲੜਕੀ ਦੀ ਮੌਤ ਹੋ ਗਈ।
Read More : ਸੰਜੇ ਵਰਮਾ ਕਤਲ ਮਾਮਲੇ ’ਚ 2 ਹੋਰ ਮੁਲਜ਼ਮ ਗ੍ਰਿਫਤਾਰ