ਨਵੀਂ ਦਿੱਲੀ, 12 ਜਨਵਰੀ : ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਐੱਮ. ਆਰ. ਆਈ. ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ 10 ਜਨਵਰੀ ਨੂੰ ਧਨਖੜ ਨੂੰ ‘ਵਾਸ਼ਰੂਮ’ ’ਚ 2 ਵਾਰ ਬੇਹੋਸ਼ੀ ਦਾ ਦੌਰਾ ਪਿਆ ਸੀ। ਇਸ ਸਬੰਧ ’ਚ ਇਕ ਅਧਿਕਾਰੀ ਨੇ ਕਿਹਾ ਕਿ ਅੱਜ ਜਗਦੀਪ ਧਨਖੜ ਨੂੰ ਏਮਜ਼ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਜਾਂਚ ਲਈ ਦਾਖਲ ਹੋਣ ਦੀ ਸਲਾਹ ਦਿੱਤੀ। ਧਨਖੜ ਪਹਿਲਾਂ ਵੀ ਕਈ ਵਾਰ ਬੇਹੋਸ਼ ਹੋ ਚੁੱਕੇ ਹਨ, ਜਿਨ੍ਹਾਂ ’ਚ ਕੱਛ ਦਾ ਰਣ, ਉੱਤਰਾਖੰਡ, ਕੇਰਲ ਅਤੇ ਦਿੱਲੀ ਦੀਆਂ ਘਟਨਾਵਾਂ ਸ਼ਾਮਲ ਹਨ, ਜਿੱਥੇ ਉਹ ਉਪ-ਰਾਸ਼ਟਰਪਤੀ ਵਜੋਂ ਜਨਤਕ ਪ੍ਰੋਗਰਾਮਾਂ ’ਚ ਗਏ ਸਨ। ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ 21 ਜੁਲਾਈ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
Read More : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
