ਨਵੀਂ ਦਿੱਲੀ, 29 ਅਕਤੂਬਰ : ਦਿੱਲੀ ਪੁਲਸ ਨੇ ਭਾਰਤ, ਥਾਈਲੈਂਡ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਵਿਭਾਗ ਦੇ ਸਾਬਕਾ ਬਰਤਰਫ ਅਧਿਕਾਰੀ ਨੂੰ 27 ਕਰੋੜ ਰੁਪਏ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਲਗਭਗ 21 ਕਿਲੋ ਉੱਚ-ਗੁਣਵੱਤਾ ਵਾਲੀ ਹਾਈਡ੍ਰੋਪੋਨਿਕ ਮਾਰੀਜੁਆਨਾ ਜ਼ਬਤ ਕੀਤੀ ਗਈ ਹੈ।
ਇਕ ਅਧਿਕਾਰੀ ਨੇ ਬੁੱਧਵਾਰ ਕਿਹਾ ਕਿ ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ ਦੇ ਸਾਬਕਾ ਇੰਸਪੈਕਟਰ ਰੋਹਿਤ ਕੁਮਾਰ ਸ਼ਰਮਾ (35) ਨੂੰ ਦੱਖਣ-ਪੱਛਮੀ ਦਿੱਲੀ ਦੇ ਜਨਕਪੁਰੀ ਖੇਤਰ ’ਚ ਸਾਰੀ ਰਾਤ ਇਕ ਗੁਪਤ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਪਰਾਧ ਸ਼ਾਖਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਸੰਜੀਵ ਕੁਮਾਰ ਯਾਦਵ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ 44.42 ਲੱਖ ਰੁਪਏ ਨਕਦ, ਜੋ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਕਮਾਏ ਗਏ ਸਨ ਤੇ ਇਕ ਐੱਸ. ਯੂ. ਵੀ. ਕਾਰ ਵੀ ਜ਼ਬਤ ਕੀਤੀ ਗਈ ਹੈ।
Read More : ਜਲੰਧਰ ਦੇ 800 ਪਰਿਵਾਰਾਂ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ : ਪਰਗਟ ਸਿੰਘ
