ਅੰਮ੍ਰਿਤਸਰ, 6 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਮਰੀਕਾ ਦੀ ਫ਼ੌਜ ’ਚ ਦਾੜ੍ਹੀ ’ਤੇ ਪਾਬੰਦੀ ਦਾ ਮੁੱਦਾ ਉੱਥੋਂ ਦੀ ਸਰਕਾਰ ਦੇ ਸਾਹਮਣੇ ਚੁੱਕਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਿੱਖ ਬਗ਼ੈਰ ਕਿਸੇ ਵਿਤਕਰੇ ਦੇ ਆਪਣੇ ਧਰਮ ਦਾ ਪਾਲਣ ਕਰ ਸਕਣ। ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ’ਚ ਸੁਖਬੀਰ ਨੇ ਕਿਹਾ ਕਿ ਅਮਰੀਕਾ ਦੇ ਰੱਖਿਆ ਬਲਾਂ ’ਚ ਕੰਮ ਕਰਦੇ ਸਿੱਖਾਂ ਲਈ ਦਾੜ੍ਹੀ ਰੱਖਣ ’ਤੇ ਅਸਰਦਾਰ ਪਾਬੰਦੀ ਲਗਾਉਣ ਦੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਦੇ ਬਿਆਨ ਨਾਲ ਦੁਨੀਆ ਭਰ ਦੇ ਸਿੱਖ ਬਹੁਤ ਦੁੱਖੀ ਤੇ ਚਿੰਤਤ ਹਨ।
ਉਨ੍ਹਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਮੁੱਦੇ ਨੂੰ ਸਹੀ ਪੱਧਰ ’ਤੇ ਚੁੱਕੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿਤਕਰੇ ਭਰਿਆ ਫ਼ੈਸਲਾ ਲਾਗੂ ਨਾ ਕੀਤਾ ਜਾ ਸਕੇ ਤੇ ਸਿੱਖਾਂ ਨੂੰ ਪਹਿਲਾਂ ਵਾਂਗ ਹੀ ਆਪਣੇ ਧਰਮ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
Read More : ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਹੋਈ ਮੌਤ
