naseem-shah-

ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਜੱਦੀ ਘਰ ਦੇ ਬਾਹਰ ਫਾਇਰਿੰਗ

ਲਾਹੌਰ, 11 ਨਵੰਬਰ : ਖੈਬਰ ਪਖਤੂਨਖਵਾ ਦੇ ਲੋਅਰ ਦੀਰ ਜ਼ਿਲੇ ’ਚ ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੇ ਜੱਦੀ ਘਰ ਦੇ ਗੇਟ ’ਤੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਇਸ ਘਟਨਾ ’ਚ ਕੋਈ ਨੁਕਸਾਨ ਨਹੀਂ ਹੋਇਆ। ਨਸੀਮ ਦੇ ਨਜ਼ਦੀਕੀ ਸੂਤਰਾਂ ਨੇ ਘਟਨਾ ਦੀ ਪੁਸ਼ਟੀ ਕੀਤੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਸੂਤਰ ਨੇ ਕਿਹਾ ਕਿ ਨਸੀਮ ਤੇ ਉਸ ਦੇ ਪਰਿਵਾਰ ਦੇ ਵਧੇਰੇ ਮੈਂਬਰ ਹੁਣ ਇਸਲਾਮਾਬਾਦ ’ਚ ਹੀ ਰਹਿੰਦੇ ਹਨ। ਲੋਅਰ ਦੀਰ ’ਚ ਉਨ੍ਹਾਂ ਦੇ ਜੱਦੀ ਘਰ ’ਚ ਕੁਝ ਨਜ਼ਦੀਕੀ ਰਿਸ਼ਤੇਦਾਰ ਰਹਿੰਦੇ ਹਨ। ਨਸੀਮ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਇਕ ਦਿਨਾ ਮੈਚ ਲਈ ਟੀਮ ਨਾਲ ਰਹਿਣ ਦਾ ਫੈਸਲਾ ਕੀਤਾ ਹੈ।

Read More : ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ

Leave a Reply

Your email address will not be published. Required fields are marked *