Rohit-Shetty-news

ਰੋਹਿਤ ਸ਼ੈੱਟੀ ਦੇ ਨਿਵਾਸ ਵਿਖੇ ਫਾਇਰਿੰਗ ਮਾਮਲਾ : ਮੁੱਖ ਸ਼ੂਟਰ ਸਮੇਤ 6 ਗ੍ਰਿਫ਼ਤਾਰ

ਹਰਿਆਣਾ ਅਤੇ ਰਾਜਸਥਾਨ ਤੋਂ ਹੋਈਆਂ ਗ੍ਰਿਫ਼ਤਾਰੀਆਂ; ਹੁਣ ਤੱਕ ਕੁੱਲ 11 ਵਿਅਕਤੀ ਕਾਬੂ

ਮੁੰਬਈ, 16 ਫਰਵਰੀ : ਮੁੰਬਈ ਪੁਲਸ ਨੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਨਿਵਾਸ ਵਿਖੇ ਫਾਇਰਿੰਗ ਕਰਨ ਦੇ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਕਥਿਤ ਸ਼ੂਟਰ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਫਿਰੌਤੀ ਵਿਰੋਧੀ ਸੈੱਲ ਨੇ ਐਤਵਾਰ ਰਾਤ ਹਰਿਆਣਾ ਅਤੇ ਰਾਜਸਥਾਨ ’ਚ ਸਾਂਝੇ ਆਪ੍ਰੇਸ਼ਨ ਦੌਰਾਨ ਮੁੱਖ ਸ਼ੂਟਰ ਦੀਪਕ ਸ਼ਰਮਾ ਅਤੇ 5 ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ।

ਜਾਣਕਾਰੀ ਅਨੁਸਾਰ 31 ਜਨਵਰੀ ਅਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਸ਼ੈੱਟੀ ਦੇ 9 ਮੰਜ਼ਿਲਾ ਰਿਹਾਇਸ਼ੀ ਟਾਵਰ ’ਤੇ 5 ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ’ਚੋਂ ਇਕ ਗੋਲੀ ਇਮਾਰਤ ਅੰਦਰ ਸਥਿਤ ਜਿਮ ਦੇ ਸ਼ੀਸ਼ੇ ’ਚ ਲੱਗੀ ਸੀ। ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਇਸ ਮਾਮਲੇ ’ਚ ਹੁਣ ਤੱਕ ਕੁੱਲ 11 ਵਿਅਕਤੀ ਫੜੇ ਜਾ ਚੁੱਕੇ ਹਨ। ਅਦਾਲਤ ਨੇ ਤਾਜ਼ਾ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ 25 ਫਰਵਰੀ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਕ੍ਰਾਈਮ ਬ੍ਰਾਂਚ ਨੇ ਪਹਿਲਾਂ ਆਦਿਤਿਆ ਗਾਇਕੀ (19), ਸਿਧਾਰਥ ਯੇਨਪੁਰੇ (20), ਸਮਰਥ ਪੋਮਾਜੀ (18), ਸਵਪਨਿਲ ਸਾਕਤ (23) ਅਤੇ ਆਸਾਰਾਮ ਫਸਲੇ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਸ਼ੂਟਰ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਸਨ। ਇਸ ਵਾਰਦਾਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸ਼ੁਭਮ ਲੋਂਕਰ ਨੇ ਸੋਸ਼ਲ ਮੀਡੀਆ ਰਾਹੀਂ ਲਈ ਸੀ।

ਪੁਲਸ ਅਨੁਸਾਰ ਇਹ ਹਮਲਾ ਫਿਰੌਤੀ ਲਈ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ ਅਤੇ ਹੁਣ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨ ‘ਮਕੋਕਾ’ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Read More : ਸਲਮਾਨ ਖਾਨ ਕੇਸ : ਹਾਈਕੋਰਟ ਦੇ ਜੱਜ ਨੇ ਸੁਣਵਾਈ ਤੋਂ ਕੀਤਾ ਇਨਕਾਰ

Leave a Reply

Your email address will not be published. Required fields are marked *