Fighting

ਦੋ ਧਿਰਾਂ ‘ਚ ਲੜਾਈ, ਚੱਲੀ ਗੋਲੀ, 4 ਜ਼ਖਮੀ

2 ਹਾਲਤ ਨਾਜ਼ੁਕ, ਅੰਮ੍ਰਿਤਸਰ ਰੈਫਰ

ਬਟਾਲਾ, 22 ਸਤੰਬਰ : ਬੀਤੀ ਦਿਨ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਪਿੰਡ ਔਲਖ ’ਚ ਦੋ ਧਿਰਾਂ ‘ਚ ਜੰਮ ਕੇ ਲੜਾਈ ਹੋਈ ਅਤੇ ਇਕ ਧਿਰ ਵੱਲੋਂ ਗੋਲੀ ਚਲਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਦੌਰਾਨ ਦੋਹਾਂ ਧਿਰਾਂ ਦੇ 4 ਜਣੇ ਜ਼ਖਮੀ ਹੋਏ ਹਨ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇੱਕ ਧਿਰ ਦਾ ਬਲਦੇਵ ਸਿੰਘ ਵਾਸੀ ਬੁੱਢਾ ਬਾਲਾ ਅਤੇ ਦੂਜੀ ਧਿਰ ਦਾ ਨਵੀ ਗੁਰਵਿੰਦਰ ਸਿੰਘ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਦੋਹਾਂ ਦੀ ਹਾਲਤ ਗੰਭੀਰ ਹੋਣ ਕਰ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦੇ ਸਬੰਧ ’ਚ ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਏਐੱਸਆਈ ਸਰਵਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।

Read More : ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਦਾ ਦਿਹਾਂਤ

Leave a Reply

Your email address will not be published. Required fields are marked *