ਕਤਲ ਲਈ ਪਹੁੰਚਾਏ ਸੀ ਹਥਿਆਰ
ਅੰਮ੍ਰਿਤਸਰ, 25 ਨਵੰਬਰ : ਜ਼ਿਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਖੇਤਰ ਵਿਚ ਪਿੰਡ ਧੂਲਕਾ ਵਿਚ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਲੋੜੀਂਦਾ ਮੁਲਜ਼ਮ ਦਾ ਅੱਜ ਐਨਕਾਊਂਟਰ ਕੀਤਾ ਗਿਆ। ਪਿਛਲੇ 7 ਿਦਨਾਂ ਵਿਚ ਅੰਮ੍ਰਿਤਸਰ ਪੁਲਸ ਦਾ ਇਹ ਪੰਜਵਾਂ ਐਨਕਾਊਂਟਰ ਹੈ।
ਕਤਲ ਕਾਂਡ ਤੋਂ ਬਾਅਦ ਹੀ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਸੀ। ਬੀਤੇ ਦਿਨ ਐਨਕਾਊਂਟਰ ਦੌਰਾਨ ਿੲਕ ਮੁਲਜ਼ਮ ਦੀ ਮੌਤ ਹੋ ਗਈ ਹੈ, ਜਦਕਿ ਅੱਜ ਉਸ ਦਾ ਸਾਥੀ ਸੁਖਪ੍ਰੀਤ ਸਿੰਘ ਸੁੱਖ ਥਾਣਾ ਕੰਬੋਅ ਖੇਤਰ ਵਿਚ ਘੁੰਮਦਾ ਹੋਇਆ ਗ੍ਰਿਫਤਾਰ ਕੀਤਾ ਹੈ।
ਨਾਕੇ ਦੌਰਾਨ ਪੁਲਸ ਨੇ ਕੀਤਾ ਰੁਕਣ ਦਾ ਇਸ਼ਾਰਾ
ਦਿਹਾਤੀ ਪੁਲਸ ਨੇ ਨਾਕਾ ਲਗਾ ਮੁਲਜ਼ਮ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿ੍ੱਤੀ, ਜਿਸ ਦੌਰਾਨ ਪੁਲਸ ਨੇ ਪੂਰੀ ਸਰਗਰਮੀ ਦਿਖਾਉਂਦੇ ਹੋਏ ਜਵਾਬੀ ਫਾਇਰਿੰਗ ਕੀਤੀ, ਜਿਸ ਵਿਚ ਸੁਖਪ੍ਰੀਤ ਦੇ ਪੈਰ ’ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਗਿਆ।
ਪੁਲਸ ਪਾਰਟੀ ਨੇ ਤੁਰੰਤ ਹਥਿਆਰ ਨੂੰ ਕਬਜ਼ੇ ਵਿਚ ਲਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲਸ ਅਨੁਸਾਰ ਐਨਕਾਊਂਟਰ ਵਿਚ ਜ਼ਖਮੀ ਹੋਏ ਸੁਖਪ੍ਰੀਤ ਨੇ ਦੁਕਾਨਦਾਰ ਕਤਲ ਕਾਂਡ ਵਿਚ ਮੁਲਜ਼ਮਾਂ ਨੂੰ ਹਥਿਆਰ ਪਹੁੰਚਾਏ ਸੀ।
ਐਨਕਾਊਂਟਰ ਤੋਂ ਬਾਅਦ ਬਰਾਮਦ ਹਥਿਆਰ ਵੀ ਜ਼ਖਮੀ ਸੁਖਪ੍ਰੀਤ ਵਲੋਂ ਅੱਗੇ ਪਹੁੰਚਾਇਆ ਜਾਣਾ ਸੀ, ਜਿਸ ਨਾਲ ਪੁਲਸ ਨੇ ਪਹਿਲਾਂ ਹੀ ਬਰਾਮਦ ਕਰ ਲਿਆ ਸੀ।
ਪੁਲਸ ਪਾਰਟੀ ਨੇ ਤੁਰੰਤ ਹਥਿਆਰ ਜ਼ਬਤ ਕਰ ਲਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲਸ ਅਨੁਸਾਰ ਐਨਕਾਊਂਟਰ ਵਿਚ ਜ਼ਖਮੀ ਸੁਖਪ੍ਰੀਤ ਨੇ ਦੁਕਾਨਦਾਰ ਕਤਲ ਕੇਸ ਵਿਚ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਐਨਕਾਊਂਟਰ ਤੋਂ ਬਾਅਦ ਬਰਾਮਦ ਕੀਤਾ ਗਿਆ ਹਥਿਆਰ ਜ਼ਖਮੀ ਸੁਖਪ੍ਰੀਤ ਦੁਆਰਾ ਪਹੁੰਚਾਇਆ ਜਾਣਾ ਸੀ, ਪਰ ਪੁਲਸ ਪਹਿਲਾਂ ਹੀ ਇਸਨੂੰ ਬਰਾਮਦ ਕਰ ਚੁੱਕੀ ਸੀ।
ਸੋਮਵਾਰ ਨੂੰ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਹੋਇਆ ਸੀ ਮੁਕਾਬਲਾ
ਸੋਮਵਾਰ ਨੂੰ ਦਿਹਾਤੀ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਵਿਚ ਇਕ ਦੀ ਮੌਤ ਹੋ ਗਈ ਸੀ, ਜਦਕਿ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਸ ਐਨਕਾਊਂਟਰ ਦੌਰਾਨ ਪੰਜਾਬ ਪੁਲਸ ਦਾ ਏ. ਐੱਸ. ਆਈ. ਵੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ। ਦੋਨੋਂ ਮੁਲਜ਼ਮ ਦੁਕਾਨਦਾਰ ਕਤਲ ਕਾਂਡ ਵਿਚ ਪੁਲਸ ਨੂੰ ਲੋੜੀਂਦੇ ਚੱਲ ਰਹੇ ਸੀ। ਮੁਕਾਬਲੇ ਦੌਰਾਨ ਮਾਰੇ ਗਏ ਬਦਮਾਸ਼ ਦੀ ਪਛਾਣ ਰਾਜਾ ਬਿੱਲਾ ਵਜੋਂ ਹੋਈ ਹੈ।
Read More : ਵਿਆਹ ਤੋਂ ਪਰਤ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ, 5 ਜ਼ਖਮੀ
