Inter District School Games

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਫਿਰੋਜ਼ਪੁਰ ਅਤੇ ਮਾਨਸਾ ਚੈਂਪੀਅਨ

ਸੰਗਰੂਰ, 8 ਨਵੰਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ ਅੰਡਰ -17 ਅਤੇ ਅੰਡਰ-19 (ਲੜਕੀਆਂ) 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਅੱਜ ਸਫਲਤਾਪੂਰਵਕ ਸੰਪੰਨ ਹੋਏ।

ਇਸ ਸਬੰਧੀ ਟੂਰਨਾਮੈਂਟ ਕਨਵੀਨਰ ਅਮਰੀਕ ਸਿੰਘ ਡੀ ਪੀ ਈ ਨੇ ਦੱਸਿਆ ਇਸ ਟੂਰਨਾਮੈਂਟ ਵਿੱਚ ਅੰਡਰ -19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਫਿਰੋਜ਼ਪੁਰ ਨੇ ਮਾਨਸਾ ਨੂੰ 2-0 ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਸੰਗਰੂਰ ਨੇ ਪਟਿਆਲਾ ਨੂੰ 2-0 ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਅੰਡਰ -17 ਵਰਗ ਵਿੱਚ ਮਾਨਸਾ ਨੇ ਫਿਰੋਜ਼ਪੁਰ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਇਸ ਤਰਾਂ ਲੁਧਿਆਣਾ ਨੇ ਸੰਗਰੂਰ ਨੂੰ 2-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਅੱਜ ਇਨਾਮ ਵੰਡਣ ਦੀ ਰਸਮ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਕੀਤੀ, ਉਹਨਾਂ ਨੇ ਸਮੂਹ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਸਖ਼ਤ ਮਿਹਨਤ ਕਰਨ ਹੀ ਹਰ ਖੇਤਰ ਜੇਤੂ ਬਣਿਆ ਜਾ ਸਕਦਾ ਹੈ।

ਉਨ੍ਹਾਂ ਨੇ ਇਸ ਮੌਕੇ ਸਟੇਟ ਵੱਲੋਂ ਬਤੌਰ ਅਬਜ਼ਰਬਰ ਅਤੇ ਸਲੈਕਟਰ ਬਲਕਾਰ ਸਿੰਘ ਡੀ. ਪੀ. ਈ. ਲੁਧਿਆਣਾ, ਅਮਰਜੀਤ ਸਿੰਘ ਡੀ. ਪੀ. ਈ. ਫਿਰੋਜਪੁਰ, ਜਤਿੰਦਰ ਸਿੰਘ ਪੀ. ਟੀ. ਆਈ. ਲੁਧਿਆਣਾ, ਨਾਇਬ ਖਾਨ ਲੈਕ. ਫਿਜੀ. ਬਾਲੀਆਂ ਸੰਗਰੂਰ ਰਵਿੰਦਰ ਸਿੰਘ ਡੀ .ਪੀ. ਈ. ਲੁਧਿਆਣਾ, ਰਕੇਸ ਕੁਮਾਰ ਲੁਧਿਆਣਾ ਦਾ ਧੰਨਵਾਦ ਕੀਤਾ ।

ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡਮਿਸਟਰੈਸ ਸ਼ੀਨੂੰ, ਹੈੱਡਮਾਸਟਰ ਸੁਖਦੀਪ ਸਿੰਘ , ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ, ਅਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਨਿਭਾ ਰਹੇ ਹਨ। ਇਸ ਤੋ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ।

Read More : ਪੰਜਾਬ ਛੱਡਣ ਗੈਂਗਸਟਰ, ਨਹੀਂ ਤਾਂ ਹਫਤੇ ’ਚ ਸਰਕਾਰ ਕਰੇਗੀ ਸਫਾਇਆ :ਕੇਜਰੀਵਾਲ

Leave a Reply

Your email address will not be published. Required fields are marked *