ਰਾਜਪੁਰਾ, 6 ਸਤੰਬਰ : ਰਾਜਪੁਰਾ ਦੀ ਕਸਤੂਰਬਾ ਪੁਲਸ ਨੇ ਦਿਲਬਾਗ ਸਿੰਘ ਵਾਸੀ ਸਲੇਮਪੁਰ ਸੇਖਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਭਣਵੱਈਏ ਤਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੋਲਡਨ ਇਨਕਲੇਵ, ਜੰਡੋਲੀ ਅਤੇ ਕੋਮਲਪ੍ਰੀਤ ਸਿੰਘ ਵਾਸੀ ਮਹਿਮਦਪੁਰ ਦੇ ਖਿਲਾਫ਼ ਉਸ ਦੀ ਭੈਣ ਮਨਪ੍ਰੀਤ ਕੌਰ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਦਿਲਬਾਗ ਸਿੰਘ ਵਾਸੀ ਸਲੇਮਪੁਰ ਸੇਖਾਂ ਨੇ ਕਸਤੂਰਬਾ ਪੁਲਸ ਚੌਂਕੀ ਵਿਚ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਭੈਣ ਮਨਪ੍ਰੀਤ ਕੌਰ ਦਾ ਵਿਆਹ ਪੰਜ ਕੁ ਸਾਲ ਪਹਿਲਾਂ ਤਖਵਿੰਦਰ ਸਿੰਘ ਵਾਸੀ ਗੋਲਡਨ ਕਾਲੋਨੀ, ਜੰਡਲੀ ਨਾਲ ਹੋਇਆ ਸੀ। ਉਸ ਦਾ ਭਣਵੱਈਆ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੀ ਭੈਣ ਦੀ ਮਾਰਕੁੱਟ ਕਰਦਾ ਸੀ। ਉਸ ਦੀ ਭੈਣ ਦੀ ਕੋਮਲਪ੍ਰੀਤ ਸਿੰਘ ਨਾਂ ਦੇ ਇਕ ਲੜਕੇ ਨਾਲ ਦੋਸਤੀ ਸੀ।
ਇਹ ਦੋਵੇਂ ਮਿਲ ਕੇ ਉਸ ਨੂੰ ਪਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ 2 ਸਤੰਬਰ ਦੀ ਸ਼ਾਮ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਸਲਾਹ