ਬੇਰੰਗ

ਘਰ ਦੀ ਕੁਰਕੀ ਕਰਨ ਆਏ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਬੇਰੰਗ ਵਾਪਸ ਭੇਜਿਆ

ਫਾਇਨੈਂਸ ਕੰਪਨੀ ’ਤੇ ਲਗਾਇਆ ਧੋਖਾਦੇਹੀ ਦਾ ਦੋਸ਼

ਗੁਰਦਾਸਪੁਰ, 17 ਫਰਵਰੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ’ਤੇ ਅੱਜ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਅਧੀਨ ਪੈਂਦੀ ਇਕਾਈ ਚੌੜਾ ਖ਼ੁਰਦ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇਕ ਕਿਸਾਨ ਦੇ ਘਰ ਦੀ ਕੁਰਕੀ ਕਰਨ ਆਏ ਪੁਲਸ ਪ੍ਰਸ਼ਾਸਨ, ਤਹਿਸੀਲਦਾਰ ਕਲਾਨੌਰ ਅਤੇ ਬੈਂਕ ਅਧਿਕਾਰੀਆਂ ਨੂੰ ਬੇਰੰਗ ਵਾਪਸ ਭੇਜ ਦਿੱਤਾ

ਕਿਸਾਨ ਆਗੂਆਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਵਾਸੀ ਚੌੜਾ ਖ਼ੁਰਦ ਨੇ ਇਕ ਫਾਇਨੈਂਸ ਏਜੰਸੀ ਤੋਂ ਘਰ ਬਣਾਉਣ ਲਈ ਲੋਨ ਲਿਆ ਸੀ। ਕੰਪਨੀ ਨੇ 19 ਲੱਖ ਰੁਪਏ ਦਾ ਲੋਨ ਮਨਜ਼ੂਰ ਕੀਤਾ ਸੀ ਪਰ ਕੰਪਨੀ ਨੇ ਖਾਤੇ ’ਚ ਸਿਰਫ਼ 14 ਲੱਖ ਰੁਪਏ ਹੀ ਪਾਏ ਅਤੇ ਬਾਅਦ ’ਚ ਵਿਆਜ ਲਗਾ ਕੇ ਇਹ ਰਕਮ 26 ਲੱਖ ਰੁਪਏ ਕਰ ਦਿੱਤੀ। ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਕਿਸ਼ਤਾਂ ਨਹੀਂ ਭਰੀਆਂ ਗਈਆਂ, ਜਿਸ ਕਾਰਨ ਫਾਇਨੈਂਸ ਏਜੰਸੀ ਨੇ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਘਰ ਨੂੰ ਜਿੰਦਰਾ ਲਗਾਉਣ ਦੀ ਕੋਸ਼ਿਸ਼ ਕੀਤੀ

ਜਥੇਬੰਦੀ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਕਾਰਨ ਅਧਿਕਾਰੀਆਂ ਨੂੰ ਪਿੱਛੇ ਹਟਣਾ ਪਿਆ। ਇਸ ਮੌਕੇ ਜ਼ੋਨ ਇੰਚਾਰਜ ਜਤਿੰਦਰ ਸਿੰਘ ਚੀਮਾ, ਜ਼ੋਨ ਪ੍ਰਧਾਨ ਦੇਸਾ ਸਿੰਘ, ਅਨੋਖ ਸਿੰਘ ਸੁਲਤਾਨੀ, ਜ਼ਿਲਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ ਡੁਗਰੀ, ਗੁਰਪ੍ਰੀਤ ਸਿੰਘ ਦੋਸਤਪੁਰ ਆਦਿ ਹਾਜ਼ਰ ਸਨ।

Read More : ਭਾਜਪਾ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰ ਕੇ ਲਗਾਉਣਾ ਚਾਹੁੰਦੀ ਹੈ ਗਵਰਨਰੀ ਰਾਜ : ਬਘੇਲ, ਵੜਿੰਗ, ਬਾਜਵਾ

Leave a Reply

Your email address will not be published. Required fields are marked *