ਕਿਸਾਨ ਜਥੇਬੰਦੀਆਂ

ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਪੇਸ਼ ਕਰਨ ’ਤੇ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰਾਜਪੁਰਾ ਰੇਲਵੇ ਸਟੇਸ਼ਨ ’ਤੇ 3 ਘੰਟੇ ਰੇਲਾਂ ਰੋਕਣ ਤੇ ਧਰੇੜੀ ਟੋਲ ਕੀਤਾ ਜਾਵੇਗਾ ਫ੍ਰੀ

ਪਟਿਆਲਾ, 15 ਦਸੰਬਰ : ਸੰਯੁਕਤ ਕਿਸਾਨ ਮੋਰਚਾ ਪਟਿਆਲਾ ਅਤੇ ਜ਼ਿਲੇ ਦੀਆਂ ਸਮੂਹ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ, ਬਿਜਲੀ ਮਹਿਕਮੇ ਦੀਆਂ ਜਥੇਬੰਦੀਆਂ, ਪੈਨਸ਼ਨਰਜ਼ ਜਥੇਬੰਦੀਆਂ, ਏਟਕ, ਸੀਟੂ, ਏਕਟੂ, ਇੱਫਟੂ ਸਮੇਤ ਟਰੇਡ ਯੂਨੀਅਨਾਂ, ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਨੌਜਵਾਨ ਅਤੇ ਇਸਤਰੀਆਂ ਦੀਆਂ ਜਥੇਬੰਦੀਆਂ ਨੇ ਅੱਜ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਜਿਸ ਦਿਨ ਕੇਂਦਰ ਸਰਕਾਰ ਬਿਜਲੀ ਬਿੱਲ ਸੰਸਦ ਪੇਸ਼ ਕਰੇਗੀ, ਉਸ ਤੋਂ ਅਗਲੇ ਦਿਨ ਰਾਜਪੁਰਾ ਵਿਖੇ 3 ਘੰਟੇ ਲਈ ਰੇਲਾਂ ਰੋਕੀਆਂ ਜਾਣਗੀਆਂ ਅਤੇ ਧਰੇੜੀ ਟੋਲ-ਪਲਾਜ਼ਾ ਫ੍ਰੀ ਕੀਤਾ ਜਾਵੇਗਾ।

ਇਸ ਮੌਕੇ ਸਾਰੇ ਆਗੂਆਂ ਵੱਲੋਂ ਸੋਧ ਬਿੱਲ ਬਾਰੇ ਆਪਣੇ ਖੁੱਲ੍ਹ ਕੇ ਵਿਚਾਰ ਪੇਸ਼ ਕਰਦਿਆਂ ਆਉਣ ਵਾਲੇ ਸਮੇਂ ਲਈ ਤਿਆਰੀਆਂ ਖਿੱਚ ਕੇ ਰੱਖਣ ਲਈ ਕਿਹਾ ਗਿਆ। ਬੁਲਾਰਿਆਂ ਨੇ ਕਿਹਾ ਕਿ ਨਿੱਜੀਕਰਨ ਸਮੇਂ ਦੀ ਲੋੜ ਨਹੀਂ ਹੈ ਨਿੱਜੀਕਰਨ ਹੋਣ ਨਾਲ ਜਿੱਥੇ ਮਜ਼ਦੂਰ, ਕਿਸਾਨ ਵਪਾਰੀ ਅਤੇ ਹਰ ਵਰਗ ਦਾ ਨੁਕਸਾਨ ਹੋਵੇਗਾ, ਉੱਥੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦੇ ਵਾਪਸ ਕਰਨ ਵੱਲ ਸਰਕਾਰਾਂ ਵੱਲੋਂ ਮੌੜਾ ਪਾਇਆ ਜਾ ਰਿਹਾ ਹੈ, ਜਿਸ ਦਾ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਲਈ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੇਂ ਅਨੁਸਾਰ ਜੋ ਵੀ ਫੈਸਲਾ ਆਵੇਗਾ, ਉਸ ਨੂੰ ਜਥੇਬੰਦੀਆਂ ਖਿੜ੍ਹੇ ਮੱਥੇ ਪ੍ਰਵਾਨ ਕਰਦੀਆਂ ਹੋਈਆਂ ਸਿਰੇ ਚਾੜ੍ਹਨਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਜਨ ਸੰਪਰਕ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ, ਜਾਗੋ, ਮੋਟਰਸਾਈਕਲ ਮਾਰਚ ਕਰਦਿਆਂ ਬਿਜਲੀ ਬਿੱਲ ਰਾਹੀਂ ਬਿਜਲੀ ਸਬਸਿਡੀ ਦਾ ਭੋਗ ਪਾ ਕੇ ਬਿਜਲੀ ਦੇ ਘਰਾਂ ਤੇ ਮੋਟਰਾਂ ਤੇ ਭਾਰੀ ਬਿੱਲ ਲਾ ਕੇ ਕਾਰਪੋਰੇਟਸ ਨੂੰ ਵੱਡੇ ਮੁਨਾਫੇ ਦੇਣ ਲਈ ਪ੍ਰਾਈਵੇਟ ਹੱਥਾਂ ’ਚ ਦੇਣ ਦੇ ਖਿਲਾਫ ਜਾਗਰੂਕ ਕੀਤਾ ਜਾਵੇਗਾ।

Read More : ਪੰਜਾਬ ਦੇ ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

Leave a Reply

Your email address will not be published. Required fields are marked *