ਜੈਤੋ, 27 ਨਵੰਬਰ : ਨਜ਼ਦੀਕੀ ਪਿੰਡ ਕੋਠੇ ਥਰੋੜਾ ਵਾਲੇ ਦੇ ਵਸਨੀਕ ਇਕ ਕਿਸਾਨ ਵੱਲੋਂ ਆੜ੍ਹਤੀ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਿਸਾਨ ਖੇਤੀਬਾੜੀ ਦਾ ਕੰਮ ਕਰਦਾ ਸੀ। ਕਿਸਾਨ ਦੀ ਆੜ੍ਹਤ ਜੈਤੋ ਦੋ ਨੰਬਰ ਚੌਕ ’ਚ ਆੜ੍ਹਤੀ ਦੇ ਕੋਲ ਹੈ।
ਮੁੱਦਈ ਦੇ ਪਿਤਾ ਸਿਰ ਘਰ ਦੀ ਕਬੀਲਦਾਰੀ ਕਾਰਨ ਕਰੀਬ 10-11 ਲੱਖ ਦਾ ਕਰਜ਼ਾ ਦੋ ਨੰਬਰ ਚੌਕ ਵਾਲੇ ਆੜਤੀਏ ਦਾ ਸੀ, ਜਿਸ ਦੀ ਸਕਿਓਰਿਟੀ ਵਜੋਂ ਮੁੱਦਈ ਦੇ ਪਿਤਾ ਜਗਜੀਤ ਸਿੰਘ ਦੇ ਬੈਂਕ ਖਾਤੇ ਦੇ ਖਾਲੀ ਚੈੱਕ ਦਸਤਖਤ ਕਰ ਕੇ ਆੜਤੀਏ ਨੂੰ ਦਿੱਤੇ ਸਨ|
ਮੁੱਦਈ ਦੇ ਪਿਤਾ ਨੇ ਇਸ ਸਾਲ ਕਰੀਬ 16 ਕਿੱਲੇ ਜ਼ਮੀਨ ਠੇਕੇ ’ਤੇ ਲਈ ਸੀ, ਜਿਸ ਦੀ ਇਸ ਸਾਲ ਅਕਤੂਬਰ-ਨਵੰਬਰ ਮਹੀਨੇ ’ਚ ਝੋਨੇ ਦੀ ਫਸਲ ਕੱਟ ਕੇ ਝੋਨੇ ਦੇ ਕਰੀਬ 1050 ਗੱਟੇ ਵਜਨੀ 397 ਕੁਇੰਟਲ, ਜਿਸ ਦੀ ਕੀਮਤ ਕਰੀਬ 9,45,000/- ਰੁਪਏ ਬਣਦੀ ਹੈ, ਨੂੰ ਦੋ ਵਾਰੀ ’ਚ ਅਨਾਜ ਮੰਡੀ ਜੈਤੋ ਵਿਖੇ ਉਕਤ ਆੜਤੀਏ ਪਾਸ ਵੇਚੀ ਸੀ।
ਜਦੋਂ ਮੁੱਦਈ ਦਾ ਪਿਤਾ ਆੜਤੀਏ ਅਤੇ ਉਸ ਦੇ ਲੜਕੇ ਪਾਸ ਰੁਪਏ ਲੈਣ ਗਿਆ ਤਾਂ ਆੜਤੀਏ ਅਤੇ ਉਸ ਦੇ ਲੜਕੇ ਨੇ ਮੁੱਦਈ ਦੇ ਪਿਤਾ ਨੂੰ ਅਪਸ਼ਬਦ ਬੋਲੇ, ਜਿਸ ਕਾਰਨ ਮੁੱਦਈ ਦੇ ਪਿਤਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਪਰੰਤ ਮੁੱਦਈ ਦੇ ਬਿਆਨ ਦੇ ਆਧਾਰ ’ਤੇ ਥਾਣਾ ਜੈਤੋ ਵਿਖੇ ਆੜਤੀਏ ਅਤੇ ਉਸ ਦੇ ਲੜਕੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ|
Read More : ਸੂਬੇ ਦੇ ਹਰੇਕ ਜ਼ਿਲੇ ਵਿਚ ਲੱਗਣਗੇ ਪੰਜਾਬ ਸਖੀ ਸ਼ਕਤੀ ਮੇਲੇ : ਤਰੁਨਪ੍ਰੀਤ ਸੌਂਦ
