ਠੱਗੀ

10 ਕਰੋੜ ਦੀ ਬੈਂਕ ਲਿਮਟ ਬਣਾਉਣ ਦਾ ਝਾਂਸਾ ਦੇ ਕੇ ਕਿਸਾਨ ਤੋਂ 26 ਲੱਖ ਠੱਗੇ

ਗੁਰਦਾਸਪੁਰ, 20 ਜਨਵਰੀ : ਗੁਰਦਾਸਪੁਰ ਪੁਲਸ ਨੇ ਇਕ ਕਿਸਾਨ ਨੂੰ ਬੈਂਕ ਲਿਮਟ ਬਣਾ ਕੇ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਲੱਖਣ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਨਵਾਂ ਪਿੰਡ ਗੁਰਦਾਸ ਨੰਗਲ ਨੇ ਦੱਸਿਆ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਜੋ ਆਪਣੀ ਜ਼ਮੀਨ ‘ਤੇ ਬੈਂਕ ਲਿਮਟ ਬਣਾਉਣੀ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਰਾਜੇਸ਼ ਕੁਮਾਰ ਨਾਲ ਹੋਇਆ। ਉਕਤ ਰਾਜੇਸ਼ ਕੁਮਾਰ, ਇਕ ਬੈਂਕ ਦੀਆਂ ਲਿਮਟਾਂ ਬਣਾਉਣ ਦਾ ਕੰਮ ਕਰਦਾ ਸੀ, ਨੇ ਸੁਲੱਖਣ ਸਿੰਘ ਨੂੰ ਵਿਸ਼ਵਾਸ ’ਚ ਲਿਆ ਕਿ ਉਹ ਉਸ ਨੂੰ 10 ਕਰੋੜ ਰੁਪਏ ਦੀ ਲਿਮਟ ਬਣਾ ਕੇ ਦੇਵੇਗਾ।

ਸ਼ਿਕਾਇਕਕਰਤਾ ਮੁਤਾਬਕ ਇਸ ਵੱਡੀ ਲਿਮਟ ਦਾ ਝਾਂਸਾ ਦੇ ਕੇ ਕਿਸਾਨ ਕੋਲੋਂ ਵੱਖ-ਵੱਖ ਬਹਾਨਿਆਂ ਨਾਲ ਕੁੱਲ 26 ਲੱਖ ਰੁਪਏ ਹੜੱਪ ਲਏ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੀ ਗੰਭੀਰਤਾ ਨਾਲ ਜਾਂਚ ਕਰਨ ਉਪਰੰਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read More : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਲੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

Leave a Reply

Your email address will not be published. Required fields are marked *