ਹਨੀ ਸੇਠੀ

ਮਸ਼ਹੂਰ ਇਨਫਲੂਐਂਸਰ ਹਨੀ ਸੇਠੀ ਗ੍ਰਿਫ਼ਤਾਰ

ਲੁਧਿਆਣਾ, 15 ਫਰਵਰੀ : ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਲਈ ਮਸ਼ਹੂਰ ਹਨੀ ਸੇਠੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਲੁਧਿਆਣਾ ਪੁਲਿਸ ਨੇ ਦੇਰ ਰਾਤ ਕਾਰਵਾਈ ਕਰਦਿਆਂ ਹਨੀ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲਿਸ ਮੁਤਾਬਕ ਹਨੀ ਸੇਠੀ ‘ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਸ ਦਾ ਡੋਪ ਟੈਸਟ ਕਰਵਾਇਆ ਗਿਆ, ਤਾਂ ਉਸ ਵਿੱਚ ਨਸ਼ੇ ਦੀ ਪੁਸ਼ਟੀ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ, ਚਾਹੇ ਕੋਈ ਕਿੰਨਾ ਵੀ ਵੱਡਾ ਸੈਲੀਬ੍ਰਿਟੀ ਕਿਉਂ ਨਾ ਹੋਵੇ।

ਸੋਸ਼ਲ ਮੀਡੀਆ ‘ਤੇ ਇਹ ਖਬਰ ਅੱਗ ਵਾਂਗ ਫੈਲ ਰਹੀ ਹੈ। ਜਿੱਥੇ ਕੁਝ ਫੈਨਸ ਇਸ ਗੱਲ ਤੋਂ ਹੈਰਾਨ ਹਨ, ਉੱਥੇ ਹੀ ਕਈ ਲੋਕ ਕਹਿ ਰਹੇ ਹਨ ਕਿ ਇਨਫਲੂਐਂਸਰਾਂ ਨੂੰ ਨੌਜਵਾਨਾਂ ਲਈ ਚੰਗੀ ਮਿਸਾਲ ਬਣਨਾ ਚਾਹੀਦਾ ਹੈ, ਨਾ ਕਿ ਅਜਿਹੇ ਕੰਮਾਂ ਵਿੱਚ ਫਸਣਾ ਚਾਹੀਦਾ ਹੈ।

Read More : ਮੌਸਮ ਨੇ ਲਈ ਕਰਵਟ; ਅਗਲੇ 48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ

Leave a Reply

Your email address will not be published. Required fields are marked *