ਬਠਿੰਡਾ, 5 ਅਗਸਤ : ਜ਼ਿਲਾ ਬਠਿੰਡਾ ਵਿਚ ਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਚੋਣ ਜਿੱਤਣ ਵਾਲੇ ਕੌਂਸਲਰ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵਾਸੀ ਕੋਟਫੱਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੌਂਸਲਰ ਜਸਵਿੰਦਰ ਸਿੰਘ ਵਾਸੀ ਕੋਟਫੱਤਾ ਨੇ ਰਾਖਵੇਂ ਕੋਟੇ ਤਹਿਤ ਚੋਣ ਲੜਨ ਲਈ ਜ਼ਾਅਲੀ ਐੱਸ. ਸੀ. ਸਰਟੀਫਿਕੇਟ ਬਣਾਇਆ ਸੀ। ਇਸ ਸਰਟੀਫਿਕੇਟ ਦੇ ਆਧਾਰ ’ਤੇ ਉਹ ਚੋਣ ਜਿੱਤ ਗਿਆ ਅਤੇ ਕੌਂਸਲਰ ਬਣ ਗਿਆ।
ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਜਿਸ ’ਚ ਉਪਰੋਕਤ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਕੌਂਸਲਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Read More : ਖੂਨੀ ਬਣਿਆ ਸੱਕੀ ਨਾਲਾ
—