train derails

ਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀ

ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਸੀ ਰੇਲਗੱਡੀ

ਸੰਬਲਪੁਰ, 24 ਜੁਲਾਈ : ਅੱਜ ਸਵੇਰੇ ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਇਕ ਐਕਸਪ੍ਰੈਸ ਰੇਲਗੱਡੀ ਸੰਬਲਪੁਰ ਸਿਟੀ ਰੇਲਵੇ ਸਟੇਸ਼ਨ ਦੇ ਨੇੜੇ ਪਟਰੀ ਤੋਂ ਉਤਰ ਗਈ, ਹਾਲਾਂਕਿ ਇਸ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ।

ਪੂਰਬੀ ਤਟ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 09:22 ਰੇਲਗੱਡੀ ਨੰਬਰ 20831 ਮਹਿਮਾ ਗੋਸਾਈਂ ਐਕਸਪ੍ਰੈਸ ਦੇ ਇਕ ਆਮ ਡੱਬੇ ਦੀ ਇਕ ਟਰਾਲੀ ਪਟਰੀ ਤੋਂ ਉਤਰ ਗਈ। ਇਹ ਰੇਲ ਗੱਡੀ ਸ਼ਾਲੀਮਾਰ ਤੋਂ ਸੰਬਲਪੁਰ ਤੱਕ ਚਲਦੀ ਹੈ ਅਤੇ ਇਹ ਘਟਨਾ ਸੰਬਲਪੁਰ ਸਿਟੀ-ਸੰਬਲਪੁਰ ਸੈਕਸ਼ਨ ਵਿਚ ਹੋਈ, ਜਦੋਂ ਰੇਲ ਗੱਡੀ ਸਵੇਰੇ 09:18 ਵਜੇ ਸੰਬਲਪੁਰ ਸਿਟੀ ਤੋਂ ਬਹੁਤ ਹੋਲੀ ਰਫ਼ਤਾਰ ਨਾਲ ਰਵਾਨਾ ਹੋਈ ਸੀ।

ਇਸ ਘਟਨਾ ਵਿਚ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪ੍ਰਭਾਵਿਤ ਡੱਬਿਆਂ ਨੂੰ ਛੱਡ ਕੇ, ਬਾਕੀ ਰੇਲ ਗੱਡੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਰੂਪ ਵਿਚ ਸੰਬਲਪੁਰ ਵੱਲ ਭੇਜ ਦਿੱਤਾ ਗਿਆ। ਡੀ. ਆਰ. ਐੱਮ. ਸਮੇਤ ਰੇਲਵੇ ਦੇ ਅਧਿਕਾਰੀ ਘਟਨਾ ਸਥਾਨ ‘ਤੇ ਟ੍ਰੈਫਿਕ ਦੀ ਜਲਦੀ ਬਹਾਲੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਘਟਨਾ ਬਾਰੇ ਪੁੱਛਗਿੱਛ ਕਰ ਰਹੇ ਹਨ।

Read More : ਸਿਹਤ ਮੰਤਰੀ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਨਿਰੀਖਣ

Leave a Reply

Your email address will not be published. Required fields are marked *