ਕਈ ਹੋਰਨਾਂ ਦੇ ਫਸੇ ਹੋਣ ਦਾ ਖਦਸ਼ਾ
ਸ਼ਿਲਾਂਗ, 5 ਫਰਵਰੀ : ਮੇਘਾਲਿਆ ਦੇ ਈਸਟ ਜਯੰਤੀਆ ਹਿੱਲਜ਼ ਜ਼ਿਲਾ ’ਚ ਵੀਰਵਾਰ ਨੂੰ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ਹੋਣ ਨਾਲ 16 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰਨਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਆਈ ਨੌਂਗਰੰਗ ਨੇ ਇਹ ਜਾਣਕਾਰੀ ਦਿੱਤੀ। ਡੀ. ਜੀ. ਪੀ. ਨੇ ਦੱਸਿਆ ਕਿ ਇਹ ਘਟਨਾ ਥਾਂਗਸਕੂ ਇਲਾਕੇ ’ਚ ਹੋਈ ਅਤੇ ਬਚਾਅ ਟੀਮਾਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ‘ਅਸੀਂ ਹੁਣ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਹਨ ਪਰ ਧਮਾਕੇ ਦੇ ਸਮੇਂ ਖਾਣ ਦੇ ਅੰਦਰ ਮੌਜੂਦ ਲੋਕਾਂ ਦੀ ਗਿਣਤੀ ਬਾਰੇ ਸਟੀਕ ਜਾਣਕਾਰੀ ਨਹੀਂ ਹੈ।’ ਈਸਟ ਜਯੰਤੀਆ ਹਿੱਲਜ਼ ਦੇ ਪੁਲਸ ਸੁਪਰਡੈਂਟ ਵਿਕਾਸ ਕੁਮਾਰ ਨੇ ਦੱਸਿਆ ਕਿ ਘਟਨਾ ’ਚ ਜ਼ਖਮੀ ਇਕ ਵਿਅਕਤੀ ਨੂੰ ਇਕ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿਸ ਤੋਂ ਬਾਅਦ ਬਿਹਤਰ ਇਲਾਜ ਲਈ ਉਸ ਨੂੰ ਸੂਬੇ ਦੀ ਰਾਜਧਾਨੀ ਸ਼ਿਲਾਂਗ ਰੈਫਰ ਕਰ ਦਿੱਤਾ ਗਿਆ।
ਖਦਸ਼ਾ ਹੈ ਕਿ ਇਹ ਧਮਾਕਾ ਉਸ ਜਗ੍ਹਾ ’ਤੇ ਕੋਲਾ ਮਾਈਨਿੰਗ ਦੀਆਂ ਸਰਗਰਮੀਆਂ ਦੌਰਾਨ ਹੋਇਆ, ਜਿਸ ਨੂੰ ਇਕ ਗੈਰ-ਕਾਨੂੰਨੀ ਕੰਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।
Read More : ਸੀਟੀ ਗਰੁੱਪ ਸ਼ਾਹਪੁਰ ਕੈਂਪਸ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
