USA

ਅਮਰੀਕਾ ਦੀ ਵੈਲੇਰੋ ਆਇਲ ਰਿਫਾਇਨਰੀ ‘ਚ ਧਮਾਕਾ; ਅਸਮਾਨ ‘ਚ ਫੈਲਿਆ ਕਾਲਾ ਧੂੰਆਂ

ਟੈਕਸਾਸ ਦੇ ਪੋਰਟ ਆਰਥਰ ‘ਚ ਹੀਟਰ ਦੀ ਖ਼ਰਾਬੀ ਕਾਰਨ ਵਾਪਰਿਆ ਹਾਦਸਾ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ

ਟੈਕਸਾਸ, 24 ਮਾਰਚ : ਅਮਰੀਕਾ ਦੇ ਟੈਕਸਾਸ ਸੂਬੇ ਦੇ ਪੋਰਟ ਆਰਥਰ ਸ਼ਹਿਰ ਵਿਚ ਸਥਿਤ ਵੈਲੇਰੋ ਆਇਲ ਰਿਫਾਇਨਰੀ ਵਿੱਚ ਸੋਮਵਾਰ ਰਾਤ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਧਮਾਕਾ ਇੰਨਾ ਤੇਜ਼ ਸੀ ਕਿ ਆਸ-ਪਾਸ ਦੇ ਘਰ ਹਿਲ ਗਏ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਛਾ ਗਏ। ਐਮਰਜੈਂਸੀ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।

ਮੁਢਲੀ ਜਾਣਕਾਰੀ ਅਨੁਸਾਰ ਇਹ ਵਿਸਫੋਟ ਰਿਫਾਇਨਰੀ ਦੇ ਇੱਕ ਹੀਟਰ ਵਿੱਚ ਖ਼ਰਾਬੀ ਕਾਰਨ ਹੋਇਆ। ਦੱਸਣਯੋਗ ਹੈ ਕਿ ਇਹ ਰਿਫਾਇਨਰੀ ਰੋਜ਼ਾਨਾ ਲਗਭਗ 4.35 ਲੱਖ ਬੈਰਲ ਕੱਚੇ ਤੇਲ ਨੂੰ ਪ੍ਰੋਸੈੱਸ ਕਰਕੇ ਪੈਟਰੋਲ, ਡੀਜ਼ਲ ਅਤੇ ਜੈੱਟ ਫਿਊਲ ਤਿਆਰ ਕਰਦੀ ਹੈ।

ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਪੱਛਮੀ ਹਿੱਸੇ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ।

Read More : ਚੇਪੌਕ ‘ਚ ਧੋਨੀ ਦਾ ਜਲਵਾ; ਸੰਜੂ ਸੈਮਸਨ, ਸ਼ਿਵਮ ਦੂਬੇ ਅਤੇ ਆਯੁਸ਼ ਮਹਾਤਰੇ ਨੂੰ ਕੀਤਾ ਸਨਮਾਨਿਤ

Leave a Reply

Your email address will not be published. Required fields are marked *