died

ਫ਼ੈਕਟਰੀ ’ਚ ਗੈਸ ਲੀਕ ਹੋਣ ਕਾਰਨ ਧਮਾਕਾ; ਵਿਅਕਤੀ ਦੀ ਮੌਤ

ਮੋਤੀ ਨਗਰ ਇਲਾਕੇ ’ਚ ਦਹਿਸ਼ਤ ਦਾ ਮਾਹੌਲ; ਧਮਾਕੇ ਨਾਲ ਫ਼ੈਕਟਰੀ ਦੀ ਇਮਾਰਤ ਦਾ ਹਿੱਸਾ ਮਲਬੇ ’ਚ ਤਬਦੀਲ

ਲੁਧਿਆਣਾ, 22 ਮਾਰਚ : ਉਦਯੋਗਿਕ ਨਗਰੀ ਲੁਧਿਆਣਾ ਦੇ ਮੋਤੀ ਨਗਰ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਇਕ ਫ਼ੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਹੋਏ ਜ਼ੋਰਦਾਰ ਧਮਾਕੇ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ। ਇਸ ਹਾਦਸੇ ਦੌਰਾਨ ਫ਼ੈਕਟਰੀ ਦੇ ਅੰਦਰ ਸੁੱਤੇ ਹੋਏ 50 ਸਾਲਾ ਵਿਅਕਤੀ ਰਾਮ ਨਰੇਸ਼ ਦੀ ਅੱਗ ਦੀਆਂ ਭਿਆਨਕ ਲਪਟਾਂ ’ਚ ਘਿਰ ਜਾਣ ਕਾਰਨ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇਹ ਹਾਦਸਾ ਆਰ.ਕੇ. ਰੋਡ ਸਥਿਤ ‘ਸੂਰੀਆ ਨੈੱਟਵਰਕ’ ਫ਼ੈਕਟਰੀ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਫ਼ੈਕਟਰੀ ਦੇ ਅੰਦਰ ਬਣੇ ਇਕ ਕਮਰੇ ਵਿੱਚ ਗੈਸ ਲੀਕ ਹੋ ਰਹੀ ਸੀ। ਰਾਤ ਸਮੇਂ ਗੈਸ ਦਾ ਦਬਾਅ ਅਚਾਨਕ ਵਧਣ ਕਾਰਨ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫ਼ੈਕਟਰੀ ਦਾ ਕੁਝ ਹਿੱਸਾ ਮਲਬੇ ’ਚ ਤਬਦੀਲ ਹੋ ਗਿਆ ਅਤੇ ਅੱਗ ਦੇ ਉੱਠੇ ਗੋਲਿਆਂ ਨੇ ਦੇਖਦੇ ਹੀ ਦੇਖਦੇ ਪੂਰੇ ਕੰਪਲੈਕਸ ਨੂੰ ਆਪਣੀ ਲਪੇਟ ’ਚ ਲੈ ਲਿਆ।

ਧਮਾਕੇ ਦੀ ਆਵਾਜ਼ ਸੁਣ ਕੇ ਦਹਿਸ਼ਤ ਦੇ ਮਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਫ਼ੈਕਟਰੀ ਅੰਦਰ ਮੌਜੂਦ ਰਾਮ ਨਰੇਸ਼ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਅੱਗ ਦੀ ਭੇਟ ਚੜ੍ਹ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਕੀਮਤੀ ਜਾਨ ਜਾ ਚੁੱਕੀ ਸੀ।

Read More : ਡੀ.ਐੱਮ. ਖ਼ੁਦਕੁਸ਼ੀ ਮਾਮਲਾ : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ’ਤੇ ਅੜਿਆ ਪਰਿਵਾਰ

Leave a Reply

Your email address will not be published. Required fields are marked *