ਅੰਮ੍ਰਿਤਸਰ ਤੋਂ ਪਠਾਨਕੋਟ ’ਚ ਕੀਤਾ ਤਬਾਦਲਾ
ਤਰੱਕੀ ਹੋਣ ਦੇ ਬਾਵਜੂਦ ਈ. ਟੀ. ਓ. ਦੀ ਜਗ੍ਹਾ ਇੰਸਪੈਕਟਰ ਦਾ ਕੰਮ ਕਰ ਰਹੀ ਸੀ ਮਹਿਲਾ ਅਧਿਕਾਰੀ
ਅੰਮ੍ਰਿਤਸਰ, 14 ਜੂਨ :- ਐਕਸਾਈਜ਼ ਅਫਸਰ ਰਾਜਵਿੰਦਰ ਕੌਰ ਦਾ ਅੰਮ੍ਰਿਤਸਰ ਤੋਂ ਪਠਾਨਕੋਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਹ ਐਕਸਾਈਜ਼ ਵਿਭਾਗ ਛੱਡ ਕੇ ਜੀ. ਐੱਸ. ਟੀ. ਵਿਭਾਗ ’ਚ ਕੰਮ ਕਰੇਗੀ। ਤਰੱਕੀ ਦੇ ਬਾਵਜੂਦ ਉਹ ਈ. ਟੀ. ਓ. ਹੋਣ ਦੇ ਬਾਵਜੂਦ ਅੰਮ੍ਰਿਤਸਰ ਰੇਂਜ ਦੇ ਅਧੀਨ ਆਉਣ ਵਾਲੇ ਤਰਨਤਾਰਨ ’ਚ ਇੰਸਪੈਕਟਰ ਵਜੋਂ ਕੰਮ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਦੌਰਾਨ ਜ਼ਿਲਾ ਤਰਨਤਾਰਨ ’ਚ ਤਾਇਨਾਤ ਮੈਡਮ ਰਾਜਵਿੰਦਰ ਕੌਰ ਨੂੰ ਇੰਸਪੈਕਟਰ ਤੋਂ ਸਟੇਟ ਟੈਕਸ ਅਫਸਰ (ਈ. ਟੀ. ਓ.) ’ਚ ਤਰੱਕੀ ਦਿੱਤੀ ਗਈ ਸੀ ਪਰ ਦੁਚਿੱਤੀ ਇਹ ਸੀ ਕਿ ਈ. ਟੀ. ਓ. ਦੀ ਕੋਈ ਤਾਇਨਾਤੀ ਨਾ ਹੋਣ ਕਾਰਨ ਰਾਜਵਿੰਦਰ ਕੌਰ ਤਰੱਕੀ ਦੇ ਬਾਵਜੂਦ ਤਰਨਤਾਰਨ ’ਚ ਇੰਸਪੈਕਟਰ ਵਜੋਂ ਕੰਮ ਕਰਦੀ ਰਹੀ।
ਨਵੇਂ ਹੁਕਮਾਂ ਅਨੁਸਾਰ ਰਾਜਵਿੰਦਰ ਕੌਰ ਦਾ ਅੰਮ੍ਰਿਤਸਰ ਤੋਂ ਪਠਾਨਕੋਟ ਜ਼ਿਲੇ ’ਚ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਜ਼ਿਲਾ ਵਾਰਡ-3 ’ਚ ਤਾਇਨਾਤ ਕੀਤਾ ਗਿਆ ਹੈ। ਇੱਥੇ ਉਹ ਆਪਣੀ ਤਰੱਕੀ ਵਾਲੀ ਪੋਸਟ ਅਨੁਸਾਰ ਈ. ਟੀ. ਓ. ਜੀ. ਐੱਸ. ਟੀ ਵਜੋਂ ਕੰਮ ਕਰੇਗੀ। ਉਕਤ ਮਹਿਲਾ ਅਧਿਕਾਰੀ ਅੰਮ੍ਰਿਤਸਰ ’ਚ ਆਬਕਾਰੀ ਵਿਭਾਗ ’ਚ ਆਪਣੇ ਕਾਰਜਕਾਲ ਦੌਰਾਨ ਪੇਂਡੂ, ਜੰਗਲ ਅਤੇ ਦਰਿਆਈ ਕਿਨਾਰਿਆਂ ਦੇ ਨੇੜੇ ਵੱਡੇ ਆਪ੍ਰੇਸ਼ਨਾਂ ਦੌਰਾਨ ਪੇਂਡੂ ਰੇਂਜ ’ਚ ਗੈਰ-ਕਾਨੂੰਨੀ ਸ਼ਰਾਬ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਸ਼ਹੂਰ ਸੀ।
ਨਵੀਂ ਪੋਸਟਿੰਗ ’ਤੇ ਸੰਯੁਕਤ ਕਮਿਸ਼ਨਰ (ਪੰਜਾਬ) ਮੈਡਮ ਰਾਜਵਿੰਦਰ ਕੌਰ, ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ, ਏ. ਈ. ਟੀ. ਸੀ. ਕੁਲਬੀਰ ਸਿੰਘ, ਏ. ਈ. ਟੀ. ਸੀ.-1 ਪ੍ਰਗਤੀ ਸੇਠੀ, ਏ. ਈ. ਟੀ. ਸੀ.-2 ਡਾ. ਨਵਰੀਤ ਸੇਖੋਂ, ਐੱਸ. ਟੀ. ਓ. ਲਖਬੀਰ ਸਿੰਘ, ਸ਼ੇਰ ਜੰਗ ਬਹਾਦਰ ਸਿੰਘ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
Read More : ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ