18 ਪੀਪੀਆਂ ਅਤੇ 1 ਡਰੰਮ ’ਚੋਂ 300 ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ
ਪਟਿਆਲਾ, 12 ਅਕਤੂਬਰ : ਜ਼ਿਲਾ ਪਟਿਆਲਾ ਦੇ ਕਸਬਾ ਦੇਵੀਗੜ੍ਹ ਵਿਚ ਥਾਣਾ ਜੁਲਕਾਂ ਅਧੀਨ ਕਈ ਪਿੰਡਾਂ ’ਚ ਨਾਜਾਇਜ਼ ਸ਼ਰਾਬ ਕੱਢਣ ਦੀ ਸੂਚਨਾ ਮਿਲਣ ’ਤੇ ਆਬਕਾਰੀ ਵਿਭਾਗ ਅਤੇ ਥਾਣਾ ਜੁਲਕਾਂ ਦੀ ਪੁਲਸ ਵੱਲੋਂ ਪਿੰਡ ਹਾਜ਼ੀਪੁਰ ਵਿਖੇ ਰੇਡ ਕੀਤੀ ਗਈ।
ਐੱਸ. ਐੱਚ. ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਅਤੇ ਜੁਲਕਾਂ ਪੁਲਸ ਦੇ ਸਹਾਇਕ ਥਾਣੇਦਾਰ ਕਰਮ ਚੰਦ ਤੇ ਹੋਰ ਮੁਲਾਜ਼ਮਾਂ ਨੇ ਮਿਲ ਕੇ ਪਿੰਡ ਹਾਜ਼ੀਪੁਰ ਵਿਖੇ ਛਾਪਾ ਮਾਰਿਆ ਸੀ। ਇਸ ਦੌਰਾਨ 15-15 ਲਿਟਰ ਦੀਆਂ 18 ਪੀਪੀਆਂ ਅਤੇ ਇਕ ਡਰੰਮ ਕੁਝ ਗੰਦੇ ਪਾਣੀ ਅਤੇ ਕੁਝ ਰੂੜੀਆਂ ’ਚੋਂ ਬਰਾਮਦ ਹੋਏ ਸਨ। ਇਨ੍ਹਾਂ ਵਿਚ 300 ਲਿਟਰ ਲਾਹਣ ਬਰਾਮਦ ਹੋਈ। ਇਹ ਲਾਹਣ ਬੰਤ ਸਿੰਘ ਪੁੱਤਰ ਗੁਰਦੇਵ ਸਿੰਘ, ਸ਼ਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀਆਨ ਪਿੰਡ ਹਾਜ਼ੀਪੁਰ ਦੇ ਘਰੋਂ ਬਰਾਮਦ ਹੋਈ।
ਇਸੇ ਤਰ੍ਹਾਂ ਹੀ ਪਿੰਡ ਅਲੀਪੁਰ ਵਜੀਰ ਸਾਹਿਬ ਵਿਖੇ ਨਿਸ਼ਾਨ ਸਿੰਘ ਪੁੱਤਰ ਰਾਮ ਸਿੰਘ ਦੇ ਘਰ ਛਾਪਾ ਮਾਰ ਕੇ ਉਸ ਦੇ ਘਰੋਂ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਨਿਸ਼ਾਨ ਸਿੰਘ ਇਹ ਸ਼ਰਾਬ ਲੋਕਾਂ ਨੂੰ ਵੇਚਣ ਦੀ ਤਿਆਰੀ ’ਚ ਸੀ। ਥਾਣਾ ਜੁਲਕਾਂ ਦੀ ਪੁਲਸ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਜੁਲਕਾਂ ਦੇ ਮੁਖੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਲਾਕੇ ’ਚ ਕਿਸੇ ਵੀ ਨਸ਼ਾ ਸਮੱਗਲਰ ਜਾਂ ਨਾਜਾਇਜ਼ ਸ਼ਰਾਬ ਅਤੇ ਹੋਰ ਗੈਰ-ਕਾਨੂੰਨੀ ਕੰਮ ਕਰਨ ਵਾਲਿÇਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Read More : ਮੈਕਸੀਕੋ ਵਿਚ ਭਾਰੀ ਮੀਂਹ, 41 ਲੋਕਾਂ ਦੀ ਮੌਤ