ਨਵੀਂ ਦਿੱਲੀ, 1 ਨਵੰਬਰ : ਕੌਮੀ ਰਾਜਧਾਨੀ ਦਿੱਲੀ ’ਚ ਬੀ. ਐੱਸ.-4 ਤੋਂ ਹੇਠਲੀ ਸ਼੍ਰੇਣੀ ਜਾਂ ਉਸ ਤੋਂ ਘੱਟ ਨਿਕਾਸੀ ਮਿਆਰ ਵਾਲੇ ਦਿੱਲੀ ਤੋਂ ਬਾਹਰ ਰਜਿਸਟਰਡ ਸਾਰੇ ਵਪਾਰਕ ਮਾਲਵਾਹਕ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਸ਼ਨੀਵਾਰ ਨੂੰ ਲਾਗੂ ਹੋ ਗਈ। ਟਰਾਂਸਪੋਰਟ ਵਿਭਾਗ ਨੇ ਪਾਬੰਦੀ ਨੂੰ ਲਾਗੂ ਕੀਤਾ ਜਾਣਾ ਯਕੀਨੀ ਬਣਾਉਣ ਲਈ ਟਰੈਫਿਕ ਪੁਲਸ ਦੇ ਸਹਿਯੋਗ ਨਾਲ 23 ਟੀਮਾਂ ਦਾ ਗਠਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ 23 ਥਾਵਾਂ ’ਤੇ ਇਨ੍ਹਾਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ਵਿਚ ਕੁੰਡਲੀ ਬਾਰਡਰ, ਰਜੋਕਰੀ ਬਾਰਡਰ, ਟਿਕਰੀ ਬਾਰਡਰ, ਆਯਾ ਨਗਰ ਬਾਰਡਰ, ਕਾਲਿੰਦੀ ਕੁੰਜ ਬਾਰਡਰ, ਔਚੰਦੀ ਬਾਰਡਰ, ਮੰਡੋਲੀ, ਕਾਪਸਹੇੜਾ, ਬਜਘੇੜਾ ਟੋਲ/ਦੁਆਰਕਾ ਐਕਸਪ੍ਰੈੱਸਵੇ ਆਦਿ ਸ਼ਾਮਲ ਹਨ।
ਦਿੱਲੀ ਵਿਚ ਰਜਿਸਟਰਡ ਵਪਾਰਕ ਮਾਲਵਾਹਕ ਵਾਹਨਾਂ, ਬੀ. ਐੱਸ.-4 ਵਾਹਨਾਂ ਜਾਂ ਸੀ. ਐੱਨ. ਜੀ., ਐੱਲ. ਐੱਨ. ਜੀ. ਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਦਾਖਲੇ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ 17 ਅਕਤੂਬਰ ਨੂੰ ਹੋਈ ਬੈਠਕ ਵਿਚ ਸ਼ਹਿਰ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦਿਆਂ ਦਿੱਲੀ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਵਪਾਰਕ ਵਾਹਨਾਂ ਦੇ ਦਾਖਲੇ ’ਤੇ 1 ਨਵੰਬਰ ਤੋਂ ਵੱਡੇ ਪੱਧਰ ’ਤੇ ਪਾਬੰਦੀ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ।
Read More : ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ
