Pargat Singh

ਸਵਾਲ ਉਠਾਉਣ ਕਰਕੇ ਕੈਪਟਨ ਨੂੰ ਜਾਰੀ ਹੋਏ ਈ.ਡੀ. ਦੇ ਸੰਮਨ : ਪਰਗਟ ਸਿੰਘ

ਭਾਜਪਾ ਅਤੇ ‘ਆਪ’ ’ਤੇ ਸਾਧਿਆ ਨਿਸ਼ਾਨਾ, ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਲਾਏ ਦੋਸ਼

ਚੰਡੀਗੜ੍ਹ, 12 ਫਰਵਰੀ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਜਾਰੀ ਸੰਮਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਕੈਪਟਨ ਨੇ ਭਾਜਪਾ ਵਿੱਚ ਆਪਣੀ ਸਥਿਤੀ ਅਤੇ ਪੰਜਾਬ ਬਾਰੇ ਪਾਰਟੀ ਦੀ ਸਮਝ ‘ਤੇ ਸਵਾਲ ਉਠਾਏ, ਤੁਰੰਤ ਈ.ਡੀ. ਦੇ ਸੰਮਨ ਭੇਜ ਦਿੱਤੇ ਗਏ।

ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਜਦੋਂ ਕੈਪਟਨ ਮੁੱਖ ਮੰਤਰੀ ਵਜੋਂ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਖੜ੍ਹੇ ਹੁੰਦੇ ਸਨ, ਤਾਂ ਉਨ੍ਹਾਂ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੈਪਟਨ ਨਾਲ ਕੀਤਾ ਜਾ ਰਿਹਾ ਇਹ ਵਿਵਹਾਰ ਉਨ੍ਹਾਂ ਸਾਰੇ ਪੰਜਾਬੀ ਆਗੂਆਂ ਲਈ ਸਬਕ ਹੈ ਜੋ ਭਾਜਪਾ ਵਿੱਚ ਜਾਣ ਬਾਰੇ ਸੋਚ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਸਰਕਾਰ ਵੀ ਆਪਣੇ ਵਿਧਾਇਕਾਂ ਨੂੰ ਚੁੱਪ ਕਰਵਾਉਣ ਲਈ ਇਸੇ ਤਰ੍ਹਾਂ ਦਾ ਮਾਡਲ ਅਪਣਾ ਰਹੀ ਹੈ।

Read More : ਨਰਿੰਦਰ ਕੌਰ ਭਰਾਜ ਦੇ ਦੋਸ਼ਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਖੰਡਨ

Leave a Reply

Your email address will not be published. Required fields are marked *