ਈ.ਡੀ.

ਅਲ ਫਲਾਹ ਯੂਨੀਵਰਸਿਟੀ ਕੈਂਪਸ ਨੂੰ ਜ਼ਬਤ ਕਰ ਸਕਦੀ ਹੈ ਈ.ਡੀ.

ਨਵੀਂ ਦਿੱਲੀ, 11 ਜਨਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਹਰਿਆਣਾ ਦੇ ਫਰੀਦਾਬਾਦ ’ਚ ਅਲ ਫਲਾਹ ਯੂਨੀਵਰਸਿਟੀ ਕੈਂਪਸ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਰਾਸ਼ਟਰੀ ਰਾਜਧਾਨੀ ’ਚ ਲਾਲ ਕਿਲੇ ਨੇੜੇ ਹੋਏ ਕਾਰ ਬੰਬ ਧਮਾਕੇ ਪਿੱਛੋਂ ਅਲ ਫਲਾਹ ਯੂਨੀਵਰਸਿਟੀ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ ’ਚ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਈ. ਡੀ. ਜਾਂਚ ਕਰ ਰਹੀ ਹੈ ਕਿ ਕੀ ਯੂਨੀਵਰਸਿਟੀ ਦੀ ਉਸਾਰੀ ਲਈ ਫੰਡ ਕਥਿਤ ਤੌਰ ’ਤੇ ਅਪਰਾਧ ਦੀ ਕਮਾਈ ਤੋਂ ਹਾਸਲ ਕੀਤੇ ਗਏ ਸਨ?

ਈ. ਡੀ. ਨੇ ਪਿਛਲੇ ਸਾਲ ਨਵੰਬਰ ’ਚ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਅਲ ਫਲਾਹ ਟਰੱਸਟ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਸਬੰਧੀ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਵਿਦਿਅਕ ਅਦਾਰਿਆਂ ਕੋਲ ਸਿੱਖਿਆ ਦੇਣ ਲਈ ਲੋੜੀਂਦੀ ਮਾਨਤਾ ਨਹੀਂ ਸੀ।

ਸੂਤਰਾਂ ਅਨੁਸਾਰ ਮਾਮਲੇ ’ਚ ਪਛਾਣੀ ਗਈ ਅਪਰਾਧ ਦੀ ਕਮਾਈ (ਪੀ. ਐੱਮ. ਐੱਲ. ਏ. ਅਧੀਨ ਗੈਰ-ਕਾਨੂੰਨੀ ਫੰਡ) ਦਾ ਇਕ ਹਿੱਸਾ ਫਰੀਦਾਬਾਦ ਦੇ ਧੌਜ ਖੇਤਰ ’ਚ ਸਥਿਤ ਅਲ ਫਲਾਹ ਯੂਨੀਵਰਸਿਟੀ ਦੀਆਂ ਵੱਖ-ਵੱਖ ਇਮਾਰਤਾਂ ਦੀ ਉਸਾਰੀ ’ਚ ਵਰਤੇ ਜਾਣ ਦਾ ਸ਼ੱਕ ਹੈ। ਈ. ਡੀ. ਅਲ ਫਲਾਹ ਟਰੱਸਟ ਦੀਆਂ ਵੱਖ-ਵੱਖ ਚੱਲ ਤੇ ਅਚੱਲ ਜਾਇਦਾਦਾਂ ਦੀ ਪਛਾਣ ਤੇ ਮੁਲਾਂਕਣ ਕਰਨ ਦੀ ਪ੍ਰਕਿਰਿਆ ’ਚ ਹੈ, ਜੋ ਅਲ ਫਲਾਹ ਯੂਨੀਵਰਸਿਟੀ ਸਮੇਤ ਟਰੱਸਟ ਦੇ ਸਾਰੇ ਵਿਦਿਅਕ ਅਦਾਰਿਆਂ ਦੀ ਮਾਲਕ ਹੈ।

Read More : ਪੰਜਾਬ ’ਚ ਚੱਲ ਰਹੀ ਹੈ ਚੁਟਕਲਿਆਂ ਦੀ ਸਰਕਾਰ : ਨਾਇਬ ਸੈਣੀ

Leave a Reply

Your email address will not be published. Required fields are marked *