Anil Ambani

ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਦਾ ਵੱਡਾ ਐਕਸ਼ਨ

ਅਨਿਲ ਅੰਬਾਨੀ ਦਾ ਮੁੰਬਈ ਸਥਿਤ 3,716 ਕਰੋੜ ਰੁਪਏ ਦਾ ਘਰ ‘ਏਬੋਡ’ ਜ਼ਬਤ

ਨਵੀਂ ਦਿੱਲੀ, 25 ਫਰਵਰੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਹੇਠ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਮੁੰਬਈ ਸਥਿਤ ਘਰ ‘ਏਬੋਡ’ ਨੂੰ ਜ਼ਬਤ ਕਰ ਲਿਆ ਹੈ, ਜਿਸ ਦੀ ਕੀਮਤ 3,716 ਕਰੋੜ ਰੁਪਏ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਦੇ ਪਾਲੀ ਹਿੱਲ ਇਲਾਕੇ ’ਚ ਸਥਿਤ 66 ਮੀਟਰ ਉੱਚਾ ਇਹ ਆਲੀਸ਼ਾਨ ਘਰ 17 ਮੰਜ਼ਿਲਾ ਹੈ।

ਸੂਤਰਾਂ ਅਨੁਸਾਰ ਉਨ੍ਹਾਂ ਦੇ ਗਰੁੱਪ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਵੱਲੋਂ ਕਥਿਤ ਬੈਂਕ ਧੋਖਾਦੇਹੀ ਨਾਲ ਜੁੜੇ ਮਾਮਲੇ ’ਚ ਇਸ ਬਹੁਮੰਜ਼ਿਲਾ ਘਰ ਨੂੰ ਜ਼ਬਤ ਕੀਤਾ ਗਿਆ। ਅਜਿਹਾ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਹੇਠ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ।

ਅੰਬਾਨੀ ਪੁੱਛਗਿੱਛ ਦੇ ਦੂਜੇ ਦੌਰ ਲਈ ਇੱਥੇ ਈ. ਡੀ. ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਉਨ੍ਹਾਂ ਪਹਿਲੀ ਵਾਰ ਅਗਸਤ, 2025 ’ਚ ਈ. ਡੀ. ਦੇ ਸਾਹਮਣੇ ਪੇਸ਼ ਹੋ ਕੇ ਪੀ. ਐੱਮ. ਐੱਲ. ਏ. ਦੇ ਹੇਠ ਆਪਣਾ ਬਿਆਨ ਦਰਜ ਕਰਵਾਇਆ ਸੀ। ਤਾਜ਼ਾ ਹੁਕਮ ਦੇ ਨਾਲ ਇਸ ਮਾਮਲੇ ’ਚ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦਾ ਕੁੱਲ ਮੁੱਲ ਹੁਣ ਲੱਗਭਗ 15,700 ਕਰੋੜ ਰੁਪਏ ਹੋ ਗਿਆ ਹੈ।

Read More : ਆਈ.ਆਈ.ਐੱਮ. ਨਾਗਪੁਰ ’ਚ 300 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਾ ਬਾਈਕਾਟ

Leave a Reply

Your email address will not be published. Required fields are marked *