ਕਈ ਘਰ ਮਲਬੇ ’ਚ ਬਦਲੇ, 800 ਤੋਂ ਵੱਧ ਲੋਕਾਂ ਦੀ ਮੌਤ ਦਾ ਸ਼ੱਕ
ਨਵੀਂ ਦਿੱਲੀ, 1 ਸਤੰਬਰ : ਅਫਗਾਨਿਸਤਾਨ ਦੇ ਦੱਖਣ-ਪੂਰਬੀ ਹਿੱਸੇ ’ਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ, ਜਿਸਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਕਈ ਘਰ ਮਲਬੇ ’ਚ ਬਦਲ ਗਏ। ਇਸ ਦੌਰਾਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 2500 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਭੂਚਾਲ ਦਾ ਪ੍ਰਭਾਵ ਪਾਕਿਸਤਾਨ ਅਤੇ ਭਾਰਤ ’ਚ ਵੀ ਦੇਖਿਆ ਗਿਆ ਹੈ।
ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਦੇ ਅਨੁਸਾਰ ਕੱਲ੍ਹ ਰਾਤ ਅਫਗਾਨਿਸਤਾਨ ਸਮੇਤ ਦਿੱਲੀ ਐੱਨ. ਸੀ. ਆਰ. ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 6.0 ਮਾਪੀ ਗਈ ਹੈ।
ਅਫਗਾਨ ਨੰਗਰਹਾਰ ਜਨ ਸਿਹਤ ਵਿਭਾਗ ਦੇ ਬੁਲਾਰੇ ਨਕੀਬੁੱਲਾ ਰਹੀਮੀ ਨੇ ਵੀ ਭੂਚਾਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਘਰ ਢਹਿ ਗਏ। ਸ਼ੁਰੂ ’ਚ 9 ਲੋਕਾਂ ਦੇ ਮਰਨ ਅਤੇ 15 ਦੇ ਜ਼ਖਮੀ ਹੋਣ ਦੀ ਖ਼ਬਰ ਸੀ ਪਰ ਹੁਣ 800 ਲੋਕਾਂ ਦੇ ਮਰਨ ਦਾ ਸ਼ੱਕ ਹੈ ਅਤੇ ਵੱਡੀ ਗਿਣਤੀ ’ਚ ਲੋਕ ਜ਼ਖ਼ਮੀ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੈ।
Read More : ਭਿਆਨਕ ਹਾਦਸਾ, ਬੇਕਾਬੂ ਬੱਸ ਪਲਟੀ