Delhi minister Saurabh Bhardwaj

ਈ. ਡੀ. ਨੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਕੀਤੀ ਰੇਡ

ਹਸਪਤਾਲ ਨਿਰਮਾਣ ਕਥਿਤ ਘਪਲੇ ਕੀਤੀ ਕਾਰਵਾਈ

ਨਵੀਂ ਦਿੱਲੀ, 26 ਅਗਸਤ : ਈ. ਡੀ. ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਸਮੇਤ 13 ਟਿਕਾਣਿਆਂ ‘ਤੇ ਰੇਡ ਕੀਤੀ ਹੈ। 5,590 ਕਰੋੜ ਰੁਪਏ ਦੇ ਕਥਿਤ ਘਪਲੇ ਵਿਚ ‘ਆਪ’ ਦੇ ਕਾਰਜਕਾਲ ਦੇ 2 ਸਿਹਤ ਮੰਤਰੀਆਂ ਸੌਰਭ ਭਾਰਦਵਾਜ ਅਤੇ ਸਤੇਂਦਰ ਜੈਨ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਏ. ਸੀ. ਬੀ. ਨੇ ਪਹਿਲਾਂ ਜੂਨ ਵਿਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸੀ। ਈ. ਡੀ. ਨੇ ਜੁਲਾਈ ਵਿਚ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ।

ਈ.ਡੀ. ਦੇ ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਨੇ 2018-19 ਵਿਚ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ। ਯੋਜਨਾ 6 ਮਹੀਨਿਆਂ ਦੇ ਅੰਦਰ ਆਈਸੀਯੂ ਹਸਪਤਾਲ ਬਣਾਉਣ ਦੀ ਸੀ ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਜਦੋਂ ਕਿ 800 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਹੁਣ ਤੱਕ ਸਿਰਫ 50% ਕੰਮ ਹੀ ਪੂਰਾ ਹੋਇਆ ਹੈ।

ਈ. ਡੀ. ਨੇ ਇਹ ਵੀ ਪਾਇਆ ਕਿ ਦਿੱਲੀ ਸਰਕਾਰ ਦੇ ਲੋਕ ਨਾਇਕ ਹਸਪਤਾਲ ਦੀ ਉਸਾਰੀ ਲਾਗਤ 488 ਕਰੋੜ ਰੁਪਏ ਤੋਂ ਵੱਧ ਕੇ 1,135 ਕਰੋੜ ਰੁਪਏ ਹੋ ਗਈ ਹੈ। ਏਜੰਸੀ ਦਾ ਦੋਸ਼ ਹੈ ਕਿ ਕਈ ਹਸਪਤਾਲਾਂ ਵਿਚ ਉਸਾਰੀ ਦਾ ਕੰਮ ਬਿਨਾਂ ਸਹੀ ਪ੍ਰਵਾਨਗੀ ਦੇ ਸ਼ੁਰੂ ਕੀਤਾ ਗਿਆ ਸੀ।

Read More : 30 ਰੁਪਏ ਦੇ ਮਾਮੂਲੀ ਝਗੜੇ ’ਚ 2 ਭਰਾਵਾਂ ਦੀ ਹੱਤਿਆ

Leave a Reply

Your email address will not be published. Required fields are marked *