ਕਈ ਸੜਕਾਂ ਦਾ ਸੰਪਰਕ ਟੁੱਟਿਆ, ਦਰਜਨ ਤੋਂ ਵੱਧ ਲੋਕਾਂ ਦੀ ਮੌਤ
ਦਾਰਜੀਲਿੰਗ, 5 ਅਕਤੂਬਰ : ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ। ਜ਼ਿਲਾ ਦਾਰਜੀਲਿੰਗ ਵਿਚ ਭਾਰੀ ਮੀਂਹ ਕਾਰਨ ਇਕ ਲੋਹੇ ਦਾ ਪੁੱਲ ਟੁੱਟ ਗਿਆ। ਇਨ੍ਹਾਂ ਘਟਨਾਵਾਂ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਲਾਪਤਾ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਭਾਰੀ ਮੀਂਹ ਕਾਰਨ ਕਈ ਸੜਕਾਂ ਦਾ ਸੰਪਰਕ ਟੁੱਟ ਗਿਆ। ਰਾਹਤ ਅਤੇ ਬਚਾਅ ਟੀਮਾਂ ਮਲਬਾ ਸਾਫ਼ ਕਰਨ ਅਤੇ ਸੜਕਾਂ ਨੂੰ ਬਹਾਲ ਕਰਨ ਲਈ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ। ਦਾਰਜੀਲਿੰਗ ਜ਼ਿਲਾ ਪੁਲਿਸ ਟੀਮ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੀ ਹੈ।
ਕਾਲੀਮਪੋਂਗ ਜ਼ਿਲੇ ਵਿਚ ਸਥਿਤੀ ਨਾਜ਼ੁਕ ਬਣੀ ਹੋਈ ਹੈ, ਜਿੱਥੇ ਲਗਾਤਾਰ ਮੀਂਹ ਕਾਰਨ ਵਿਆਪਕ ਨੁਕਸਾਨ ਹੋਇਆ ਹੈ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਗਿਆ ਹੈ। ਕਈ ਸੜਕਾਂ ਦਾ ਸੰਪਰਕ ਟੁੱਟ ਗਿਆ ਅਤੇ ਸੰਚਾਰ ਲਾਈਨਾਂ ਵਿਚ ਵਿਘਨ ਪਿਆ।
ਸਿਲੀਗੁੜੀ ਅਤੇ ਸਿੱਕਮ ਨੂੰ ਜੋੜਨ ਵਾਲੇ ਵਿਕਲਪਿਕ ਰਸਤੇ ਰਾਸ਼ਟਰੀ ਰਾਜਮਾਰਗ 717E ‘ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪੇਡੋਂਗ ਅਤੇ ਰਿਸ਼ੀਖੋਲਾ ਦੇ ਵਿਚਕਾਰ ਜ਼ਮੀਨ ਖਿਸਕਣ ਕਾਰਨ ਰੇਨੌਕ ਰਾਹੀਂ ਜਾਣ ਵਾਲਾ ਮਹੱਤਵਪੂਰਨ ਰਸਤਾ ਬੰਦ ਹੋ ਗਿਆ ਹੈ।
Read More : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ