Drug supply racket

ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼ ; 3 ਮੁਲਜ਼ਮ ਕਾਬੂ

ਹੈਰੋਇਨ, 3 ਪਿਸਟਲ, 2 ਦੇਸੀ ਕੱਟੇ, 13 ਰੌਂਦ ਅਤੇ 12 ਮੋਬਾਈਲ ਫੋਨ ਬਰਾਮਦ

ਸੰਗਰੂਰ, 12 ਜੁਲਾਈ : ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੱਧ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ਼ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 01 ਕਿਲੋ 625 ਗ੍ਰਾਮ ਚਿੱਟਾ/ਹੈਰੋਇਨ, 03 ਪਿਸਟਲ 32 ਬੋਰ, 02 ਦੇਸੀ ਕੱਟੇ 12 ਬੋਰ ਸਮੇਤ 13 ਰੌਂਦ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ।

ਐੱਸ. ਐੱਸ. ਪੀ. ਚਾਹਲ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ 125 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ 32 ਬੋਰ, 07 ਕਾਰਤੂਸ ਅਤੇ 4 ਮੋਬਾਈਲ ਫੋਨ ਬਰਾਮਦ ਹੋਣ ਉਪਰੰਤ ਮੁਕੱਦਮਾ ਥਾਣਾ ਸਦਰ ਧੂਰੀ ਬਰਖਿਲਾਫ ਨਿਗਮ ਉਰਫ ਲੱਕੀ
ਉਮਰ ਕਰੀਬ 24 ਸਾਲ ਵਾਸੀ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਉਰਫ ਭੈਰੋਂ ਉਮਰ ਕਰੀਬ 28 ਸਾਲ ਵਾਸੀ ਸੰਗਰੂਰ ਅਤੇ 03 ਨਾਮਲੂਮ ਵਿਅਕਤੀ ਖਿਲਾਫ ਦਰਜ ਕੀਤਾ ਸੀ, ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ।

ਇਸ ਦੌਰਾਨ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਰਨਵੀਰ ਸਿੰਘ, ਮੁੱਖ ਅਫਸਰ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨਿਗਮ ਉਰਫ ਲੱਕੀ ਉਕਤ, ਜੋ ਮੁਕੱਦਮਾ ਨੰਬਰ 76/24 ਥਾਣਾ ਸਿਟੀ ਸੰਗਰੂਰ ’ਚ ਗ੍ਰਿਫਤਾਰ ਹੋਣ ਉਪਰੰਤ ਜ਼ਿਲਾ ਜੇਲ ਸੰਗਰੂਰ ਬੰਦ ਸੀ, ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫਤਾਰ ਕੀਤਾ, ਜਿਸ ਦੀ ਪੁੱਛ-ਗਿੱਛ ਦੇ ਅਾਧਾਰ ’ਤੇ ਮਿਤੀ 08.07.2025 ਨੂੰ ਮੁਕੱਦਮਾ 69/25 ਥਾਣਾ ਸਦਰ ਧੂਰੀ ਵਿਚ ਜਸਪਾਲ ਸਿੰਘ ਉਰਫ ਬਿੱਲਾ ਉਮਰ ਕਰੀਬ 23 ਸਾਲ ਵਾਸੀ ਸੰਗਰੂਰ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰਨ ਉਪਰੰਤ ਉਸ ਦੇ ਕਬਜ਼ੇ ’ਚੋਂ 02 ਪਿਸਟਲ 32 ਬੋਰ ਬਰਾਮਦ ਕੀਤੇ ਗਏ।

ਜਸਪਾਲ ਸਿੰਘ ਉਰਫ ਬਿੱਲਾ ਦੀ ਪੁੱਛ-ਗਿੱਛ ਦੇ ਆਧਾਰ ’ਤੇ ਸਤਨਾਮ ਸਿੰਘ ਉਰਫ ਸੱਤਾ ਉਮਰ ਕਰੀਬ 23 ਸਾਲ ਵਾਸੀ ਪੂਹਲਾ ਥਾਣਾ ਭਿਖੀਵਿੰਡ, ਜੋ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਸੀ, ਨੂੰ ਨਾਮਜ਼ਦ ਕੀਤਾ ਗਿਆ। ਜਿਸ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਉਸ ਪਾਸੋਂ ਜ਼ਿਲਾ ਜੇਲ ’ਚ ਸਪਲਾਈ ਕੀਤੇ 08 ਮੋਬਾਈਲ ਫੋਨ ਬਰਾਮਦ ਕਰਵਾ ਕੇ ਮੁਕੱਦਮਾ ਥਾਣਾ ਸਿਟੀ-1 ਸੰਗਰੂਰ ਦਰਜ ਕੀਤਾ ਗਿਆ।

ਮਿਤੀ 11.07.2025 ਨੂੰ ਜਸਪਾਲ ਸਿੰਘ ਉਰਫ ਬਿੱਲਾ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ ‘ਤੇ 01 ਕਿੱਲੋ 500 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ 32 ਬੋਰ, 01 ਦੇਸੀ ਕੱਟਾ 12 ਬੋਰ, 04 ਰੌਂਦ 32 ਬੋਰ, 02 ਕਾਰਤੂਸ 12 ਬੋਰ ਬਰਾਮਦ ਕਰਾਏ ਗਏ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਭੈਰੋਂ ਉਮਰ ਕਰੀਬ 28 ਸਾਲ ਵਾਸੀ ਸੰਗਰੂਰ ਹਾਲੇ ਗ੍ਰਿਫਤਾਰ ਨਹੀਂ ਹੋਇਆ ਹੈ।

Read More : ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਟੈਂਡਰ ਪ੍ਰਕਿਰਿਆ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

Leave a Reply

Your email address will not be published. Required fields are marked *