ਘਰੇਲੂ ਕਲੇਸ਼ ਨੇ ਲਈ ਇਕ ਸਾਲਾ ਬੱਚੀ ਦੀ ਜਾਨ; ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਕਾਨਪੁਰ, 7 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਨਪੁਰ-ਰਾਵਤਪੁਰ ਇਲਾਕੇ ’ਚ ਘਰੇਲੂ ਕਲੇਸ਼ ਦੌਰਾਨ ਇਕ ਨਸ਼ੇੜੀ ਪਿਓ ਵੱਲੋਂ ਆਪਣੀ ਇਕ ਸਾਲਾ ਮਾਸੂਮ ਧੀ ਨੂੰ ਪਾਣੀ ਨਾਲ ਭਰੇ ਟੱਬ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ।
ਪੁਲਸ ਦੇ ਡਿਪਟੀ ਕਮਿਸ਼ਨਰ (ਪੱਛਮ) ਐੱਸ.ਐੱਮ. ਕਾਸਿਮ ਆਬਿਦੀ ਨੇ ਦੱਸਿਆ ਕਿ ਮਸਵਾਨਪੁਰ ਨਿਵਾਸੀ ਰੁਚੀ ਨੇ ਸ਼ਿਕਾਇਤ ਕੀਤੀ ਹੈ ਕਿ ਸਾਲ 2024 ’ਚ ਉਸ ਦਾ ਪ੍ਰੇਮ ਵਿਆਹ ਗੋਪਾਲ ਗੁਪਤਾ ਨਾਲ ਹੋਇਆ ਸੀ। ਗੋਪਾਲ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਇਸ ਮਾੜੀ ਆਦਤ ਕਾਰਨ ਘਰ ’ਚ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀ। ਸ਼ੁੱਕਰਵਾਰ ਨੂੰ ਗੋਪਾਲ ਨੇ ਨਸ਼ੇ ਦੀ ਹਾਲਤ ’ਚ ਆਪਣੀ ਇਕ ਸਾਲਾ ਧੀ ਨੂੰ ਪਾਣੀ ਨਾਲ ਭਰੇ ਟੱਬ ’ਚ ਸੁੱਟ ਦਿੱਤਾ।
ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ, ਜਿਸ ਕਾਰਨ ਵਿਸਰਾ ਸੁਰੱਖਿਅਤ ਰੱਖਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪਿਓ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Read More : 51 ਨਕਸਲੀਆਂ ਨੇ ਕੀਤਾ ਆਤਮ-ਸਮਰਪਣ; 1.61 ਕਰੋੜ ਰੁਪਏ ਦੇ ਸੀ ਇਨਾਮੀ
