ਬਲਾਸਟ ‘ਤੇ ਪੈਰ ਰੱਖਦੇ ਹੋਇਆ ਧਮਾਕਾ, ਤਿੰਨ ਜ਼ਖਮੀ
ਬੀਜਾਪੁਰ, 18 ਅਗਸਤ : ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਵੱਲੋਂ ਲਗਾਏ ਗਏ ਇਕ ਆਈਈਡੀ ਧਮਾਕੇ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ।
ਐਤਵਾਰ ਸਵੇਰੇ ਡੀਆਰਜੀ ਟੀਮ ਨਕਸਲੀ ਵਿਰੋਧੀ ਕਾਰਵਾਈ ‘ਤੇ ਸਰਚ ਆਪ੍ਰੇਸ਼ਨ ਲਈ ਨਿਕਲੀ ਸੀ। ਇਸ ਦੌਰਾਨ ਬਲਾਸਟ ‘ਤੇ ਪੈਰ ਰੱਖਦੇ ਸਮੇਂ ਹੀ ਡੀਆਰਜੀ ਜਵਾਨ ਦਿਨੇਸ਼ ਨਾਗ ਧਮਾਕੇ ਵਿਚ ਸ਼ਹੀਦ ਹੋ ਗਏ। ਇਹ ਘਟਨਾ ਭੋਪਾਲਪਟਨਮ ਥਾਣਾ ਖੇਤਰ ਵਿਚ ਵਾਪਰੀ। ਜਾਣਕਾਰੀ ਅਨੁਸਾਰ 17 ਅਗਸਤ ਨੂੰ ਡੀਆਰਜੀ ਟੀਮ ਬੀਜਾਪੁਰ ਦੇ ਨੈਸ਼ਨਲ ਪਾਰਕ ਖੇਤਰ ਵਿਚ ਨਕਸਲੀ ਵਿਰੋਧੀ ਕਾਰਵਾਈ ‘ਤੇ ਗਈ ਸੀ। ਤਲਾਸ਼ੀ ਦੌਰਾਨ, 18 ਅਗਸਤ ਦੀ ਸਵੇਰ ਨੂੰ ਭੋਪਾਲਪਟਨਮ ਖੇਤਰ ਦੇ ਉਲੂਰ ਜੰਗਲ ਵਿਚ ਇਕ ਆਈਈਡੀ ਧਮਾਕਾ ਹੋਇਆ।
ਇਸ ਧਮਾਕੇ ਵਿਚ 3 ਜਵਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀ ਜਵਾਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਜਗਦਲਪੁਰ ਰੈਫ਼ਰ ਕੀਤਾ ਜਾ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ।
Read More : ਵੀ. ਸੀ. ਦਾ ਆਰ.ਐੱਸ.ਐੱਸ. ਪ੍ਰਤੀ ਝੁਕਾ ਯੂਨੀਵਰਸਿਟੀ ਦੀ ਹੌਂਦ ਲਈ ਖਤਰਾ : ਜਥੇਦਾਰ