'Bark and Swagger Pets Show

‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ ਤੇ ਬਿੱਲੀਆਂ ਨੇ ਕੀਤੀ ਰੈਂਪ ਵਾਕ

ਡਾ. ਜਸਪ੍ਰੀਤ ਮੌਜ ਤੇ ਡਾ. ਅਮਨ ਮੌਜ ਵੱਲੋਂ ਕਰਵਾਏ ਪ੍ਰੋਗਰਾਮ ’ਚ ਪਾਲਤੂ ਜਾਨਵਰਾਂ ਪ੍ਰਤੀ ਜਾਗਰੂਕਤਾ ਦਾ ਦਿੱਤਾ ਹੋਕਾ

ਲੁਧਿਆਣਾ : ਜ਼ਿਲਾ ਲੁਧਿਆਣਾ ’ਚ ‘ਬਾਰਕ ਐਂਡ ਸਵੈਗਰ ਪੇਟਸ ਸ਼ੋਅ’ ਦੌਰਾਨ ਕੁੱਤਿਆਂ (ਡੌਗਸ) ਅਤੇ ਬਿੱਲੀਆਂ (ਕੈਟਸ) ਨੇ ਆਪਣੇ ਮਾਲਕਾਂ ਦੇ ਨਾਲ ਰੈਂਪ ਵਾਕ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ‘ਵੇਟਸ ਫਾਰ ਪੇਟਸ’ ਦੇ ਸੰਸਥਾਪਕ ਡਾ. ਜਸਪ੍ਰੀਤ ਮੌਜ ਅਤੇ ਡਾ. ਅਮਨ ਮੌਜ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕੇਵਲ ਮਨੋਰੰਜਨ ਹੀ ਨਹੀਂ, ਸਗੋਂ ਪਾਲਤੂ ਜਾਨਵਰਾਂ ਦੇ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਫੈਲਾਉਣਾ ਵੀ ਰਿਹਾ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ‘ਡੌਗ ਐਂਡ ਕੈਟ ਫੈਸ਼ਨ ਸ਼ੋਅ’ ਰਿਹਾ, ਜਿਸ ’ਚ ਪਾਲਤੂ ਜਾਨਵਰਾਂ ਨੇ ਆਪਣੇ ਮਾਲਕਾਂ ਦੇ ਨਾਲ ਰੈਂਪ ’ਤੇ ਚੱਲ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਫੈਸ਼ਨ ਸ਼ੋਅ ਦੇ ਦੌਰਾਨ ਬੈਸਟ ਡਰੈੱਸਡ ਪੇਟ, ਬੈਸਟ ਮੈਚਿੰਗ ਆਊਟਫਿੱਟ, ਮੋਸਟ ਸਟਾਈਲਿਸ਼ ਪੇਟ, ਮੋਸਟ ਕਾਨਫੀਡੈਂਟ ਵਾਕ, ਸਟਾਰ ਪਰਫਾਰਮਰ ਅਤੇ ਕਰਾਊਡ ਫੇਵਰੇਟ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ’ਚ ਪੁਰਸਕਾਰ ਪ੍ਰਦਾਨ ਕੀਤੇ ਗਏ।

Read More : ਟੀ-20 ਵਰਲਡ ਕੱਪ 2026 : ਭਾਰਤ ਦੀ ਨਾਮੀਬੀਆ ‘ਤੇ 93 ਦੌੜਾਂ ਨਾਲ ਵੱਡੀ ਜਿੱਤ

Leave a Reply

Your email address will not be published. Required fields are marked *