ਲਿਵ ਇਨ ਰਿਲੇਸ਼ਨ ’ਚ ਰਹਿ ਰਹੀ ਪਾਰਟਨਰ ਦੇ ਪ੍ਰਾਈਵੇਟ ਪਾਰਟ ’ਚ ਪਾਈ ਬੀਅਰ ਦੀ ਬੋਤਲ
ਪੁਲਸ ਨੇ ਮੁਲਜ਼ਮ ਡਾਕਟਰ ਖਿਲਾਫ ਕੀਤਾ ਕੇਸ ਦਰਜ
ਲੁਧਿਆਣਾ, 28 ਜੁਲਾਈ : ਲੁਧਿਆਣਾ ਦੇ ਸਿਵਲ ਲਾਇਨਜ਼ ਇਲਾਕੇ ਤੋਂ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਹਿਲਾ ਨੇ ਮਸ਼ਹੂਰ ਡਾਕਟਰ ਅਤੇ ਵਕੀਲ ’ਤੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੋਸ਼ਣ ਕਰਨ ਦਾ ਦੋਸ਼ ਲਗਾਇਆ।
ਪੀੜਤਾ ਨੇ ਥਾਣਾ ਡਵੀਜ਼ਨ ਨੰ. 8 ਵਿਚ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਡਾ. ਸੁਮਿਤ ਸੋਫਤ ਨਾਲ ਲਿਵ-ਇਨ ਰਿਲੇਨਸ਼ਿਪ ’ਚ ਰਹਿ ਰਹੀ ਸੀ ਅਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਪੀੜਤਾ ਅਨੁਸਾਰ ਜਦੋਂ ਉਨ੍ਹਾਂ ਨੇ ਡਾਕਟਰ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਬਚਣ ਲੱਗਾ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਕਟਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਜਦੋਂ ਉਸ ਨੇ ਪਤਨੀ ਨੂੰ ਤਲਾਕ ਲੈ ਕੇ ਉਸ ਨਾਲ ਵਿਆਹ ਕਰਨ ਦੀ ਮੰਗ ਕੀਤੀ ਤਾਂ ਡਾਕਟਰ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਮਹਿਲਾ ਨੇ ਦਿਲ ਕੰਬਾਊ ਦੋਸ਼ ਲਗਾਉਂਦੇ ਹੋਏ ਕਿਹਾ ਕਿ 26 ਜੁਲਾਈ 2025 ਦੀ ਰਾਤ ਡਾਕਟਰ ਨੇ ਨਸ਼ੇ ’ਚ ਟੁੰਨ ਹੋ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਸ ਨੂੰ ਧੱਕਾ ਦੇ ਕੇ ਬਿਸਤਰੇ ’ਤੇ ਸੁੱਟਾ ਦਿੱਤਾ ਅਤੇ ਨਾਇਟੀ ਪਾੜ ਦਿੱਤੀ ਅਤੇ ਬੁਰੀ ਤਰਾਂ ਕੁੱਟਿਆ।
ਡਾਕਟਰ ਦੀ ਹੈਵਾਨੀਅਤ ਇਥੇ ਹੀ ਨਹੀਂ ਰੁਕੀ, ਉਸ ਨੇ ਬੀਅਰ ਦੀ ਖਾਲੀ ਬੋਤਲ ਮਹਿਲਾ ਦੇ ਪ੍ਰਾਈਵੇਟ ਪਾਰਟ ’ਚ ਪਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਜਾਨ ਬਚਾਅ ਕੇ ਨਿਕਲੀ ਪੀੜਤਾ ਨੇ ਰਾਤ ਗੁਰਦੁਆਰਾ ਆਲਮਗੀਰ ’ਚ ਗੁਜ਼ਾਰੀ ਅਤੇ ਅਗਲੇ ਦਿਨ 27 ਜੁਲਾਈ ਨੂੰ ਥਾਣੇ ਪਹੁੰਚ ਕੇ ਸਾਰੀ ਆਪਬੀਤੀ ਪੁਲਸ ਨੂੰ ਸੁਣਾਈ।
ਪੁਲਸ ਨੇ ਮਹਿਲਾ ਦੇ ਬਿਆਨ ਦਰਜ ਕਰ ਕੇ ਡਾ. ਸੁਮਿਤ ਸੋਫਤ ਦੇ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਥਾਣਾ ਐੱਸ. ਐੱਚ. ਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਡਾਕਟਰ ਫਰਾਰ ਹੈ। ਉਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
Read More : ਸ਼ਹੀਦ ਏ. ਐੱਸ. ਆਈ. ਧਨਵੰਤ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਦਾ ਚੈੱਕ ਸੌਂਪਿਆ