ਪਰਿਵਾਰ ਨੇ ਸੁਰੱਖਿਆ ਵਧਾਉਣ ਅਤੇ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
ਅੰਮ੍ਰਿਤਸਰ, 28 ਮਾਰਚ: ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਖ਼ੁਦਕੁਸ਼ੀ ਕਰਨ ਵਾਲੇ ਵੇਅਰਹਾਊਸ ਦੇ ਜ਼ਿਲਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਬੇਸ਼ੱਕ ਪਰਿਵਾਰ ਨੂੰ ਸੁਰੱਖਿਆ ਦਿੱਤੀ ਗਈ ਹੈ, ਪਰ ਇਸ ਘਟਨਾ ਨੇ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰ ਨੂੰ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਜਾਣਬੁੱਝ ਕੇ ਕੱਟਿਆ ਗਿਆ ਤਾਂ ਜੋ ਉਨ੍ਹਾਂ ਦਾ ਪਰਿਵਾਰ ਦਹਿਸ਼ਤ ’ਚ ਆ ਜਾਵੇ। ਵਰਿੰਦਰ ਪਾਲ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਸ਼ਾਮ ਪੁਲਸ ਉਨ੍ਹਾਂ ਦੇ ਘਰ ਬਿਆਨ ਦਰਜ ਕਰਨ ਲਈ ਆਈ ਹੋਈ ਸੀ, ਇਸ ਦੌਰਾਨ ਅਚਾਨਕ ਬਿਜਲੀ ਚਲੀ ਗਈ। ਉਹ ਸਮਝ ਰਹੇ ਸਨ ਕਿ ਬਿਜਲੀ ਤਕਨੀਕੀ ਖ਼ਰਾਬੀ ਕਾਰਨ ਚਲੀ ਗਈ ਹੈ, ਪਰ ਦੇਰ ਰਾਤ ਜਦੋਂ ਆਲੇ-ਦੁਆਲੇ ਦੇ ਘਰਾਂ ’ਚ ਬਿਜਲੀ ਆ ਗਈ ਅਤੇ ਉਨ੍ਹਾਂ ਦੇ ਘਰ ’ਚ ਹਨੇਰਾ ਸੀ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ।
ਜਦੋਂ ਇਲੈਕਟ੍ਰੀਸ਼ੀਅਨ ਬੁਲਾ ਕੇ ਦੇਖਿਆ ਗਿਆ ਤਾਂ ਮੀਟਰ ਦੇ ਕੋਲੋਂ ਅਣਪਛਾਤੇ ਵਿਅਕਤੀ ਵੱਲੋਂ ਤਾਰਾਂ ਕੱਟੀਆਂ ਗਈਆਂ ਸਨ, ਜਿਸ ’ਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਕੈਮਰਿਆਂ ਦੀ ਜਾਂਚ ’ਚ ਪਤਾ ਲੱਗਾ ਕਿ ਦੋ ਸ਼ੱਕੀ ਵਿਅਕਤੀ ਘੁੰਮ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Read More : ਪੰਜਾਬ ’ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦਾ ਲੋੜੀਂਦਾ ਸਟਾਕ ਉਪਲਬਧ : ਭਗਵੰਤ ਮਾਨ
